ਸੰਦੌੜ, 16 ਦਸੰਬਰ (ਹਰਮਿੰਦਰ ਸਿੰਘ ਭੱਟ) – ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ਨੇਤਰਜੋਤ ਭਵਨ ਸ਼ੇਰਪੁਰ ਵਿਖੇ ਡਾ. ਗੁਰਚਰਨ ਸਿੰਘ ਦਿਲਬਰ ਦੀ ਪ੍ਰਧਾਨਗੀ ਹੇਠ ਹੋਈ।ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ।ਰਚਨਾਵਾਂ ਦੇ ਦੌਰ ਵਿੱਚ ਕੇਸਰ ਸਿੰਘ ਗਰੇਵਾਲ, ਭੋਲਾ ਸਿੰਘ ਟਿੱਬਾ, ਗੁਰੀ ਮਨੂਰ, ਸੁਖਦੇਵ ਸਿੰਘ ਔਲਖ, ਸੁਖਵਿੰਦਰ ਸਿੰਘ ਲੋਟੇ, ਸ਼ੇਰ ਸਿੰਘ ਸ਼ੇਰਪੁਰੀ, ਮੁਖਤਿਆਰ ਸਿੰਘ ਸ਼ੇਰਪੁਰੀ, ਜਗਤਾਰ ਸਿੰਘ ਗੰਡੇਵਾਲ, ਨਾਹਰ ਸਿੰਘ ਮੁਬਾਰਕਪੁਰੀ, ਗੁਰਦਿਆਲ ਸਿੰਘ ਸੀਤਲ, ਗੁਰਚਰਨ ਸਿੰਘ ਦਿਲਬਰ,ਰਜਿੰਦਰਜੀਤ ਸਿੰਘ ਕਾਲਾਬੂਲਾ,,ਰਾਕੇਸ਼ਪ੍ਰੀਤ ਰਿਸ਼ੀ, ਗੁਲਜਾਰ ਸਿੰਘ ਸੌਂਕੀ, ਰਜਿੰਦਰ ਸਿੰਘ ਗਿੱਲ, ਹਾਕਮ ਸਿੰਘ ਦੀਦਾਰਗੜ੍ਹ,ਮਾ. ਮਹਿੰਦਰਪ੍ਰਤਾਪ ਅਤੇ ਜੰਗ ਸਿੰਘ ਫੱਟੜ੍ਹ ਨੇ ਭਾਗ ਲਿਆ।ਇੰਨ੍ਹਾਂ ਪੜ੍ਹੀਆਂ ਗਈਆਂ ਰਚਨਾਵਾਂ ਦੇ ਤੇ ਮੁੱਖ ਮਹਿਮਾਨ ਪਵਨ ਹਰਚੰਦਪੁਰੀ ਅਤੇ ਹੋਰ ਲੇਖਕਾਂ ਨੇ ਉਸਾਰੂ ਵਿਚਾਰ ਰੱਖੇ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media