Thursday, November 21, 2024

ਲੜਕੀਆਂ ਦੀਆਂ 61ਵੀਆਂ ਪੰਜਾਬ ਰਾਜ ਸਕੂਲ ਜੁਡੋ ਖੇਡਾਂ ਦੇ ਦੂਜੇ ਦਿਨ ਹੋਏ ਰੌਚਕ ਮੁਕਾਬਲੇ

PPN1712201502

ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਅਤੇ ਸ੍ਰਪਵਿੱਤਰ ਕੌਰ ਏ.ਈ.ਓ. (ਖੇਡਾਂ) ਦੇ ਸੁਯੋਗ ਪ੍ਰਬੰਧਾ ਤਹਿਤ ਚੱਲ ਰਹੀਆਂ ਇਹਨਾਂ ਖੇਡਾਂ ਵਿੱਚ ਏ.ਈ.ਓ. ਸ੍ਰਪਵਿੱਤਰ ਕੌਰ (ਸਟੇਟ ਐਵਾਰਡੀ), ਦੇਵ ਧਾਲੀਵਾਲ ਜੁਡੋ ਕੌਂਚ ਅਤੇ ਸਕੱਤਰ, ਜੁਡੋ ਐਸੋਸੀਏਸ਼ਨ ਪੰਜਾਬ, ਜਿਲ੍ਹਾ ਖੇਡ ਅਫਸਰ ਸ੍ਰਸਰੋਜ਼ ਧੀਮਾਨ, ੍ਰਿਪੰਸੀਪਲ ਪਵਨ ਕੁਮਾਰ ਝੂੰਬਾ, ਪ੍ਰਿੰਸੀਪਲ ਕਰਮਜੀਤ ਮਹਿਤਾ, ਮਹਿੰਦਰਪਾਲ ਬੱਲੂਆਣਾ, ਹਰਮੰਦਰ ਸਿੰਘ ਲੈਕਚਰਾਰ ਆਦਿ ਨੇ ਮੈਡਲ ਪਹਿਨਾਕੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਵਿੱਚ ਗੁਲਸ਼ਨ ਕੁਮਾਰ ਅਤੇ ਜ਼ਸਵਿੰਦਰ ਸਿੰਘ (ਦੋਨੋ ਡੀ.ਪੀ.), ਬਿਰਜ ਲਾਲ ਜੁਡੋ ਕੌਚ ਜਲੰਧਰ, ਮਨਦੀਪ ਕੌਰ, ਨਾਜ਼ਰ ਸਿੰਘ ਲੈਕਚਰਾਰ, ਦਨੇਸ਼ ਕੁਮਾਰ ਬਟਾਲਾ, ਗੁਰਦਾਸ਼ ਸ਼ਰਮਾਂ ਸਾਇੰਸ ਮਾਸਟਰ, ਨਰਿੰਦਰ ਕੁਮਾਰ ਈ.ਟੀ ਅਧਿਆਪਕ, ਨਵਸੰਗੀਤ ਸਿੰਘ, ਮਨਿੰਦਰਜੀਤ ਸਿੰਘ ਚੌਕੇ ਆਦਿ ਨੇ ਭਰਪੂਰ ਯੋਗਦਾਨ ਪਾਇਆ।ਇਹਨਾ ਖੇਡਾਂ ਦੇ ਪ੍ਰੈਸ ਅਤੇ ਮੀਡੀਆਂ ਮੈਂਬਰ ਹਰਮੰਦਰ ਸਿੰਘ ਲੈਕਚਰਾਰ, ਸੁਰਿੰਦਰਪ੍ਰੀਤ ਘਣੀਆ, ਰਾਧੇ ਸਿਆਮ ਚਨਾਰਥਲ ਅਤੇ ਬਲਵੀਰ ਸਿੰਘ ਸਿੱਧੂ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ 19 ਸਾਲ ਤੋਂ ਘੱਟ ਉਮਰ ਵਰਗ ਦੇ 36ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਬਠਿੰਡਾ ਦੀ ਕਯੂਟੀ ਯਾਦਵ ਨੇ ਪਹਿਲਾ ਅਤੇ ਫਿਰੋਜ਼ਪੁਰ ਦੀ ਰਾਜਵੰਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਹਾਸਲ ਕੀਤਾ। 40ਕਿਲੋਗ੍ਰਾਮ ਵਿੱਚ ਮਾਨਸਾ ਦੀ ਸੰਦੀਪ ਕੌਰ ਅਤੇ ਫਰੀਦਕੋਟ ਦੀ ਜ਼ੋਬਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। 44 ਕਿਲੋਗ੍ਰਾਮ ਵਿੱਚ ਹੁਸ਼ਿਆਰਪੁਰ ਦੀ ਪ੍ਰਿਅੰਕਾ ਨੇ ਪਹਿਲਾ ਅਤੇ ਲੁਧਿਆਣਾ ਜਿਲ੍ਹੇ ਦੀ ਅਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।48 ਕਿਲੋਗ੍ਰਾਮ ਵਿੱਚ ਗੁਰਦਾਸਪੁਰ ਜਿਲ੍ਹੇ ਦੀ ਦਿਵਜੋਤ ਕੌਰ ਨੇ ਪਹਿਲਾ ਅਤੇ ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 52 ਕਿਲੋਗ੍ਰਾਮ ਵਿੱਚ ਜਲੰਧਰ ਦੀ ਤਨੁ ਨੇ ਪਹਿਲਾ ਸਥਾਨ ਅਤੇ ਹੁਸ਼ਿਆਰਪੁਰ ਦੀ ਕਾਜਲ ਸੇਨੀ ਨੇ ਦੂਸਰਾ ਸਥਾਨ ਹਾਸਲ ਕੀਤਾ।56 ਕਿਲੋਗ੍ਰਾਮ ਵਿੱਚ ਹਰਮਨਪ੍ਰੀਤ ਕੌਰ ਗੁਰਦਾਸਪੁਰ ਨੇ ਪਹਿਲਾ ਅਤੇ ਬਠਿੰਡੇ ਦੀ ਰਜਨੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।17 ਸਾਲ ਘੱਟ ਉਮਰ ਵਰਗ ਦੇ 36ਕਿਲੋਗ੍ਰਾਮ ਭਾਰ ਵਰਗ ਮੁਕਾਬਿਆ ਵਿੱਚ ਫਰੀਦਕੋਟ ਦੀ ਪਵਨਪ੍ਰੀਤ ਕੌਰ ਨੇ ਪਹਿਲਾ ਅਤੇ ਬਠਿੰਡਾ ਦੀ ਅਮਨਪ੍ਰੀਤ ਕੌਰ ਨੇ ਦੂਸਰਾ ਅਤੇ ਹੁਸ਼ਿਆਰਪੁਰ ਦੀ ਅਲਕਾ ਤੇ ਜਲੰਧਰ ਦੀ ਮੀਰਾ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 40 ਕਿਲੋਗ੍ਰਾਮ ਵਿੱਚ ਹੁਸ਼ਿਆਰਪੁਰ ਦੀ ਸਧਿਤੀ ਨੇ ਪਹਿਲਾ ਅਤੇ ਪਟਿਆਲਾ ਦੀ ਅਕਾਸ਼ਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 44 ਕਿਲੋਗ੍ਰਾਮ ਮੁਕਾਬਲਿਆ ਵਿੱਚ ਹੁਸ਼ਿਆਰਪੁਰ ਦੀ ਮਧੂ ਨੇ ਪਹਿਲਾ ਸਥਾਨ ਤੇ ਮੋਗਾ ਦੀ ਸਰਨਪ੍ਰੀਤ ਕੌਰ ਦੂਸਰਾ ਸਥਾਨ ਪ੍ਰਾਪਤ ਕੀਤਾ। 14 ਸਾਲ ਘੱਟ ਉਮਰ ਵਰਗ ਦੇ ਮੁਕਾਬਲਿਆਂ ਵਿੱਚ 23 ਕਿਲੋਗ੍ਰਾਮ ਤੋਂ ਘੱਟ ਮੁਕਾਬਲਿਆ ਵਿੱਚ ਮਾਨਸਾ ਦੀ ਨਵਜੋਤ ਕੌਰ ਨੇ ਪਹਿਲਾ ਅਤੇ ਪਟਿਆਲਾ ਦੀ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 27 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਮੁਕਾਬਲਿਆ ਵਿੱਚ ਤਰਨਤਾਰਨ ਦੀ ਕਿਰਨਪ੍ਰੀਤ ਕੌਰ ਨੇ ਪਹਿਲਾ ਅਤੇ ਜਲੰਧਰ ਦੀ ਹੇਮਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 32 ਕਿਲੋਗ੍ਰਾਮ ਭਾਰ ਵਰਗ ਵਿੱਚ ਮੋਹਾਲੀ ਜਿਲ੍ਹੇ ਦੀ ਸਾਹਿਬਾ ਨੇ ਪਹਿਲਾ ਅਤੇ ਮੋਗਾ ਦੀ ਸੁਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

Check Also

68ਵੀਆਂ ਨੈਸ਼ਨਲ ਖੇਡਾਂ ‘ਚੋਂ ਕੋਮਲਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ

ਭੀਖੀ, 21 ਨਵੰਬਰ (ਕਮਲ ਜ਼ਿੰਦਲ) – ਜੰਮੂ ਵਿਖੇ ਹੋਈਆਂ 68ਵੀਆਂ ਨੈਸ਼ਨਲ ਖੇਡਾਂ ਵਿੱਚ ਸਰਵਹਿੱਤਕਾਰੀ ਵਿੱਦਿਆ …

Leave a Reply