
ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਹੋਲੀ ਹਾਰਟ ਹਸਪਤਾਲ ਜੀ.ਟੀ. ਰੋਡ ‘ਚ ਜਹਿਰੀਲੀ ਵਸਤੂ ਨਾਲ ਗੰਭੀਰ ਹਾਲਤ ‘ਚ ਦਾਖਲ ਕਰਵਾਏ ਗਏ ਬੀ.ਐ.ਸਐਫ ਦੇ ਇੱਕ ਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ।ਇਸ ਸਬਧੀ ਜਾਣਕਾਰੀ ਦਿਦਿਆਂ ਦੇ ਡਾਕਟਰ ਜਸਵਿਦਰ ਸਿਘ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਬੀ.ਐਸ.ਐਫ. ਵਿੱਚ ਨੌਕਰੀ ਕਰਦੇ ਸਰਬਜੀਤ ਸਿਘ ਨਾਮੀ ਜਵਾਨ ਨੂੰ ਉੁਸ ਦੇ ਭਰਾ ਜਗਜੀਤ ਸਿਘ ਵੱਲੋਂ ਬੇਹੋਸ਼ੀ ਦੀ ਹਾਲਤ ‘ਚ ਦਾਖਲ ਕਰਾਇਆ ਗਿਆ ਅਤੁੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਕੁਝ ਜਹਿਰੀਲਾ ਪਦਰਾਥ ਖਾਧਾ ਸੀ, ਲੇਕਿਨ ਇਲਾਜ਼ ਸ਼ੁਰੂ ਕਰਨ ਦੇ ਬਾਵਜੂਦ ਵੀ ਉਹ ਬਚ ਨਾ ਸਕਿਆ। ਇਸ ਮੌਕੇ ਮ੍ਰਿਤਕ ਸਰਬਜੀਤ ਸਿਘ ਪੁੱਤਰ ਰਣਬੀਰ ਸਿੰਘ ਵਾਸੀ ਪਿੰਡ ਧੂਲਕਾ ਥਾਣਾ ਖਲਚੀਆਂ ਦੇ ਭਰਾ ਜਗਜੀਤ ਸਿਘ ਨੇ ਦੱਸਿਆ ਕਿ ਉਸ ਦਾ ਭਰਾ ਉਮਰ ਤਕਰੀਬਨ 25 ਸਾਲ ਬੀ.ਐਸ.ਐਫ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਆਪਣੀ ਸਾਲੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸਹੁਰੇ ਪਿਡ ਬੇਗੇਵਾਲ ਮਜੀਠਾ ਹਲਕਾ ਵਿਖੇ ਗਿਆ ਸੀ ਅਤੇ ਉਥੇ ਉਸ ਦਾ ਝਗੜਾ ਹੋ ਗਿਆ ਅਤੇ ਉਹ ਵਾਪਸ ਆ ਗਿਆ ਅਤੇ ਕੱਲ ਫਿਰ ਵਿਆਹ ਵਿੱਚ ਸ਼ਾਮਿਲ ਹੋਣ ਲਈ ਇਕੱਲਾ ਚਲਾ ਗਿਆ, ਅਤੇ ਬਾਅਦ ਦੁਪਹਿਰ ਉਸ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਸਰਬਜੀਤ ਸਿਘ ਨਾਮ ਦਾ ਨੌਜਵਾਨ ਜੀ.ਟੀ ਰੋਡ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ।ਜਿਸ ‘ਤੇ ਪਿੰਡ ਵਾਸੀਆਂ ਸਮੇਤ ਮੌਕੇ ਤੇ ਪਹੁਚ ਕੇ ਉਹਨਾਂ ਨੇ ਸਰਬਜੀਤ ਸਿੰਘ ਨੂੰ ਇਲਾਜ ਲਈ ਜੀ.ਟੀ ਰੋਡ ਸਥਿਤ ਹੋਲੀ ਹਾਰਟ ਹਸਪਤਾਲ ਦਾਖਲ ਕਰਵਾ ਦਿੱਤਾ, ਪ੍ਰਤੂ ਉਥੇ ਉਸ ਦੀ ਮੌਤ ਹੋ ਗਈ।
ਜਗਜੀਤ ਸਿਘ ਨੇ ਦੱਸਿਆ ਕਿ ਸਰਬਜੀਤ ਸਿਘ ਦੀ ਆਪਣੀ ਪਤਨੀ ਨਾਲ ਅਣਬਣ ਸੀ ਅਤੇ ਸਾਲੀ ਦੇ ਵਿਆਹ ‘ਤੇ ਗਿਆ ਸੀ, ਇਸ ਲਈ ਉਨਾਂ ਨੂੰ ਸ਼ੱਕ ਹੈ ਕਿ ਸਰਬਜੀਤ ਸਿੰਘ ਦੀ ਮੌਤ ਉਸਦੇ ਸਹੁਰੇ ਪਰਿਵਾਰ ਵੱਲੋਂ ਝਗੜੇ ਤੋਂ ਬਾਅਦ ਹੋਈ ਹੈ।ਇਸ ਮੌਕੇ ਥਾਣਾ ਖਲਚੀਆਂ ਤੋਂ ਆਏ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਧੁਲਕਾ ਦੇ ਬੀ.ਐਸ.ਐਫ ਜਵਾਨ ਸਰਬਜੀਤ ਸਿੰਘ ਫਿਰੋਜਪੁਰ ਯੂਨਿਟ ਦੇ ਜਲੰਧਰ ਕੈਂਟ ‘ਚ ਤਾਇਨਾਤ ਸੀ ਅਤੇ ਤਕਰੀਬਨ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਨਾਂ ਕਿਹਾ ਕਿ ਉਨਾਂ ਨੇ 174 ਦੀ ਕਾਰਵਾਈ ਕਰਕੇ ਲਾਸ਼ ਸਿਵਲ ਹਸਪਤਾਲ ਜਮਾ ਕਰਵਾ ਦਿੱਤੀ ਹੇ ਅਤੇ ਪੋਸਟ ਪਾਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕੀਤੀ ਜਾਵੇਗੀ।ਇਸ ਮੌਕੇ ਪਿਡ ਧੂਲਕਾ ਦੇ ਬਲਾਕ ਸਮਤੀ ਮੈਂਬਰ ਵਰਿੰਦਰ ਸਿੰਘ, ਰਾਮ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ ਅਤੇ ਹੋਰ ਔਰਤਾਂ ਤੇ ਮਰਦ ਹਾਜਰ ਸਨ।
Punjab Post Daily Online Newspaper & Print Media