Friday, June 19, 2026

ਮੈਥ, ਫਿਜ਼ਿਕਸ, ਕੈਮਿਸਟਰੀ ਤੇ ਬਾਈਓਲੋਜੀ ਓਲੰਪਿਅਡ ਰੋਇਲਸ ਸੋਸਾਇਟੀ ਹੈਦਰਾਬਾਦ ਨੇ ਟੈਸਟ ਲਿਆ

PPN1712201515

ਮਲੋਟ, 17 ਦਸੰਬਰ (ਪ.ਪ) – ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਈਓਲੋਜੀ ਓਲੰਪਿਅਡ ਰੋਇਲਸ ਸੋਸਾਇਟੀ ਆਫ ਸਾਇੰਸ ਹੈਦਰਾਬਾਦ ਦੁਆਰਾ ਟੈਸਟ ਕਰਵਾਇਆ ਗਿਆ।ਜਿਸ ੱਿਵਚ ਵਿੱਚ ਛੇਵੀ ਤੋ ਬਾਰਵੀਂ ਦੇ ਵਿਦਿਆਰਥੀ ਤਂੋ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ, ਮੈਥ ਨਾਲ ਸੰਬੰਧਿਤ ਓਬਜੈਟਿਡ ਟਾਈਪ ਪ੍ਰਸ਼ਨ ਪੁਛੇ ਗਏ।ਸੁਸਾਇਟੀ ਦੇ ਰਿਜ਼ਨਲ ਕੁਆਰਡੀਨੇਟਰ ਵਿਜੇ ਗਰਗ ਨੇ ਦੱਸਿਆ ਜਿਹੜੇ ਵਿਦਿਆਰਥੀ ਇਸ ਟੈਸਟ ਵਿੱਚ ਭਾਗ ਲੈਦੇ ਹਨ, ਇਹ ਟੈਸਟ ਆਉਣ ਵਾਲੇ ਜੇ.ਈ.ਈ, ਆਈ.ਆਈ.ਟੀ ਅਤੇ ਏ.ਆਈ.ਪੀ.ਐਮ.ਟੀ ਟੈਸਟਾਂ ਵਾਸਤੇ ਪੈ੍ਰਕਟਿਸ ਦਾ ਕੰਮ ਕਰਦਾ ਹੈ।ਉਹਨਾ ਨੇ ਦੱਸਿਆ ਇਸ ਟੈਸਟ ਵਿੱਚ ਵੱਖ ਵੱਖ ਸਕੂਲਾਂ ਦੇ ਚਾਰ ਸੌ ਵਿਦਿਆਰਥੀ ਨੇ ਭਾਗ ਲਿਆ।ਜਿੰਨਾਂ ਵਿੱਚ ਕੋਜੈਨਿਕ ਅਕੈਡਮੀ ਮਲੋਟ, ਅਦਰਸ਼.ਸੀਨੀ.ਸੈਕੰ ਸਕੂਲ ਕੋਟਭਾਈ, ਏਨਜਲ ਹਾਰਟ ਕੋਨਵੈਂਟ ਸਕੂਲ ਧਰਮਕੋਟ, ਐੱਸ. ਡੀ. ਸੀਨੀ. ਸੈਕੰ. ਸਕੂਲ ਲਹਿਰਾਗਾਗਾ ਅਤੇ ਭਗਵਾਨ ਮਹਾਵੀਰ ਜੈਨ ਸੀਨੀ .ਸੈਕੰ. ਸਕੂਲ ਬੰਗਾ ਆਦਿ ਸ਼ਾਮਲ ਹਨ। ਸ੍ਰੀ ਗਰਗ ਨੇ ਦੱਸਿਆ ਕਿ ਓਲੰਪਿਅਡ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਮੂਮੈਂਟੋ ਵੀ ਦਿੱਤੇ ਜਾਂਦੇ ਹਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply