
ਅਲਗੋਂ ਕੋਠੀ, 17 ਦਸੰਬਰ (ਹਰਦਿਆਲ ਸਿੰਘ ਭੈਣੀ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ) ਤਰਨ ਤਾਰਨ ਸ੍ਰ. ਪਰਮਜੀਤ ਸਿੰਘ ਦੇ ਉਦਮ ‘ਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰ. ਤਜਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਦੀਆਂ ਵਿਦਿਆਰਥਣਾਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿੱਟੀ ਕਪੂਰਥਲਾ ਦਾ ਵਿਦਿਅਕ ਟੂਰ ਲਗਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਸ੍ਰ. ਸੁਭਿੰਦਰਜੀਤ ਸਿੰਘ ਨੇ ਦੱਸਿਆ ਕਿ ਸਕੂਲੀ ਵਿਦਿਆਰਥਣਾਂ ਨੂੰ ਸਾਇੰਸ ਯੁੱਗ ਦੇ ਹਾਣੀ ਬਨਾਉਣ ਅਤੇ ਸਾਇੰਸ ਵਿਸ਼ੇ ਪ੍ਰਤੀ ਰੌਚਿਕਤਾ ਪੈਦਾ ਕਰਨ ਹਿੱਤ ਲਗਾਏ ਗਏ ਇਸ ਇੱਕ ਦਿਨਾ ਟੂਰ ਦੌਰਾਨ ਵਿਦਿਆਰਥਣਾਂ ਨੇ ਬ੍ਰਹਿਮੰਡ ਸਬੰਧੀ ਬਹੁਮੁੱਲੀ ਜਾਣਕਾਰੀ ਦਿੰਦਾ ਪਲੈਨੇਟੋਰੀਅਮ ਸ਼ੋਅ ਦੇਖਿਆ।ਉਹਨਾਂ ਨੇ ਲੇਜ਼ਰ ਸ਼ੋਅ, ਥਰੀ ਡੀ ਸ਼ੋਅ, ਸਿਮੂਲੇਟਰ ਆਦਿ ਦਾ ਆਨੰਦ ਮਾਣਿਆ।ਸਾਇੰਸ ਦੇ ਵੱਖ ਵੱਖ ਸਿਧਾਤਾਂ ਦੇ ਮਾਡਲ ਤੇ ਉਹਨਾਂ ਦੇ ਪ੍ਰਯੋਗਾਂ ਪ੍ਰਤੀ ਵਿਦਿਆਰਥਣਾਂ ਨੇ ਵਿਸ਼ੇਸ਼ ਰੁਚੀ ਦਿਖਾਈ।ਜਲਵਾਸੂ ਪਰਿਵਰਤਨ ਅਤੇ ਪ੍ਰਦੂਸ਼ਣ ਪ੍ਰੋਜੈਕਟ ਅਧੀਨ ਵਿਦਿਆਰਥਣਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਦੇ ਭਿਆਨਕ ਸਿੱਟਿਆ ਤੋਂ ਜਾਣੂ ਕਰਵਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਪ੍ਰੇਰਨਾ ਦਿੱਤੀ ਗਈ ।ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਸਾਇੰਸ ਸਿਟੀ ਵਿਖੇ ਝੁਲੇ ਅਤੇ ਬੋਟਿੰਗ ਦਾ ਵੀ ਆਨੰਦ ਮਾਣਿਆ।ਸ੍ਰ. ਸੁਭਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੀਆਂ 50 ਵਿਦਿਆਰਥਣਾਂ ਨੂੰ ਮੁਫਤ ਆਵਾਜਾਈ, ਮੁਫਤ ਭੋਜਨ ਤੇ ਰਿਫ੍ਰੈਸ਼ਮੈਂਟ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਮੁੱਚਾ ਟੂਰ ਪ੍ਰੌਗਰਾਮ ਸਿਖਿਆਦਾਇਕ ਤੇ ਯਾਦਗਾਰੀ ਹੋ ਨਿਬੜਿਆ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media