ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ ਸੱਗੂ) ਮਾਇਆ ਨਗਰੀ ਦੇ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਮਜਰੇਕਰ ਦੇ ਨਾਲ ਮਿਲ ਕੇ ਬਹੁਤ ਸਾਰੀਆ ਸੁਪਰ ਹਿੱਟ ਫ਼ਿਲਮਾ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਨਵੇਂ ਕਾਲਕਾਰਾਂ ਨੂੰ ਅੱਗੇ ਲੈ ਕੇ ਆਉਣਾ ਉਨਾਂ ਦਾ ਸੁਪਨਾ ਹੈ। ਉਨਾਂ ਕਿਹਾ ਕਿ ਸੱਤਿਅਮ ਸੁਵਾਮੀ ਫਿਲਮਜ਼ ਦੇ ਬੇਨਰ ਹੇਠ ਉਨਾਂ ਤਕਰੀਬਨ ੧੬ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ, ਜਿੰਨਾਂ ਨੂੰ ਪਸੰਦ ਕਰਕੇ ਦਰਸ਼ਕਾਂ ਨੇ ਉਨਾਂ ਦਾ ਨਾਮ ਫਿਲਮ ਇੰਡਸਟਰੀ ਵਿੱਚ ਉਜਾਗਰ ਕੀਤਾ, ਜਿੰਨਾ ਵਿੱਚ ਵਾਸਤਵ, ਪ੍ਰਾਣ ਜਾਏ ਪਰ ਸ਼ਾਨ ਨਾ ਜਾਏ ਤੇ ਕੁਰਕਸ਼ੇਤਰ ਆਦਿ ਵੀ ਸ਼ਾਮਲ ਸਨ। ਉਨਾਂ ਦੱਸਿਆ ਕਿ ਵੀ.ਐਸ.ਜੀ ਫਿਲਮਜ਼ ਦੇ ਬੇਨਰ ਹੇਠ ਤਿੰਨ ਨਵੀਆ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ ਅਤੇ ਇੰਨਾਂ ਫ਼ਿਲਮਾਂ ਵਿੱਚ ਜੋ ਨਵੇ ਚੇਹਰੇ ਹਨ ਉਹ ਫਿਲਮ ਇੰਡਸਟਰੀ ਵਿੱਚ ਵਿਚ ਖੂਬ ਨਾਮ ਕਮਾ ਰਹੇ ਹਨ।ਪਹਿਲੀ ਫਿਲਮ ਜਿਸ ਦਾ ਨਾਮ ” ਨੋਨਵੇਜ ਹੈ ਦੇਖੋ ਮਤ ਹੈ, ਦੀ ਸ਼ੂਟਿੰਗ ਜਲਦੀ ਹੀ ਭਾਰਤ ਤੇ ਦੁਬਈ ਦੇ ਕਈ ਹਿਸਿਆ ਵਿੱਚ ਹੋਣ ਜਾ ਰਹੀ ਹੈ। ਉਨਾਂ ਕਿਹਾ ਕਿ ਵੀ.ਐਸ ਜੀ ਫਿਲਮਜ਼ ਦੇ ਬੇਨਰ ਹੇਠਾਂ ਬਣ ਰਹੀ ਇਸ ਫਿਲਮ ਦੇ ਨਿਰਦੇਸ਼ਨ ਅਮੀਰ ਚੁਹਾਨ ਤੇ ਸੰਗੀਤਕਾਰ ਦੁਸ਼ਾਤ ਕੁਮਾਰ ਹਨ।ਫਿਲਮ ਦੀ ਕਾਹਾਣੀ ਮਸ਼ਹੂਰ ਕਹਾਣੀਕਾਰ ਰਾਕੇਸ਼ ਕੁਮਾਰ ਦੀ ਲਿਖੀ ਹੋਈ ਹੈ ਤੇ ਬਹੁਤ ਸਾਰੀਆਂ ਬਾਲੀਵੂਡ ਹਿੱਟ ਫ਼ਿਲਮਾਂ ਦੇ ਮਸ਼ਹੂਰ ਸਿਨੇਮਾਫੋਟੋਗ੍ਰਾਫਰ ਨਜ਼ੀਬ ਖਾਨ ਫਿਲਮਆਂਕਣ ਕਰ ਰਹੇ ਹਨ।ਫਿਲਮ ਵਿਚ ਮੁੱਖ ਭੂਮਿਕਾ ਕੁਸ਼ ਸ਼ਰਮਾ. ਸੁਸ਼ੀਲ ਐਲਾਨੀ , ਰਾਹੁਲ ਸਿੰਘ, ਪੂਨਮ ਸੂਦ ਉਮੰਗ ਚੋਧਰੀ, ਰਿਹਾ ਖਾਨ, ਤੇ ਨੇਗਟਿਵ ਕਿਰਦਾਰ ਦੇ ਵਿਚ ਜਾਣੀ-ਮਾਣੀ ਅਦਾਕਾਰਾ ਤੇਜੀ ਸੰਧੂ ਨਿਭਾਅ ਰਹੇ ਹਨ । ਇਸ ਫਿਲਮ ਦਾ ਟਾਈਟਲ ਨਾਮ ਭਾਵੇ ਕੁੱਝ ਦੁਸਰੀਆਂ ਫ਼ਿਲਮਾਂ ਤੋ ਹੱਟਵਾਂ ੈ ਨੋਨਵੇਜ ਹੈ ਦੇਖੋ ਮਤ” ਹੈ, ਪਰ ਇਹ ਸਾਫ਼ ਸੁਥਰੀ ਇੱਕ ਕਮੇਡੀ ਫਿਲਮ ਹੈ ਜੋ ਲੋਕਾਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਵੇਗੀ ਇਹ ਇੱਕ ਹੈ ਜੋ ਅੱਜ ਕਲ ਦੀ ਨਵੀ ਪੀੜੀ ਤੇ ਅਧਾਰਿਤ ਹੈ ।ਉਨਾਂ ਕਿਹਾ ਕਿ ਇਸ ਤਂੋ ਇਲਾਵਾ ”ਕਸਮ ਸੇ ਇਸ਼ਕ ਹੋ ਗਿਆ” ਜਿਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਕੇਸ਼ ਕੁਮਾਰ ਤੇ ਤੀਸਰੀ ਫਿਲਮ ਹੈ ”ਸਾਲਾ ਮੈਂ ਤੋ ਬਣ ਗਿਆ ਜੀਜਾ ”ਜਿਸ ਦਾ ਨਿਰਦੇਸ਼ਨ ਅਲੋਕ ਉਪਦਾਏ ਕਰ ਰਹੇ ਹਨ ।
Check Also
ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …
Punjab Post Daily Online Newspaper & Print Media