Wednesday, July 29, 2026

ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਭੁਮੱਸੀ ਵਿਖੇ ਹੋਈ ਇਕੱਤਰਤਾ

PPN1812201502

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮਾਲੇਰਕੋਟਲਾ ਦੀ ਇੱਕ ਇਕੱਤਰਤਾ ਮੁਹੱਲਾ ਭੁਮੱਸੀ ਵਿਖੇ ਹੋਈ। ਜਿਸ ਵਿੱਚ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਉਕਤ ਕਲੱਬ ਦਾ ਡਾ.ਅਬਦੁਲ ਗੱਫਾਰ ਨੂੰ ਪ੍ਰਧਾਨ, ਮੁਹੰਮਦ ਸ਼ਮਸ਼ਾਦ ਨੂੰ ਮੀਤ ਪ੍ਰਧਾਨ, ਆਰਿਫ ਸਲੀਮ ਨੂੰ ਸਕੱਤਰ, ਮੁਹੰਮਦ ਆਦਿਲ ਨੂੰ ਖਜਾਨਚੀ, ਮੁਹੰਮਦ ਦਿਲਸ਼ਾਦ ਨੂੰ ਐਡਵਾਇਜਰ, ਮੁਹੰਮਦ ਰਾਸ਼ਿਦ ਨੂੰ ਪ੍ਰੈੱਸ ਸਕੱਤਰ, ਰਿਜਵਾਨ ਅਹਿਮਦ ਨੂੰ ਸਰਪ੍ਰਸਤ ਤੋਂ ਇਲਾਵਾ ਮੁਹੰਮਦ ਇਰਸ਼ਾਦ, ਮੁਹੰਮਦ ਆਨਿਸ, ਮੁਹੰਮਦ ਅਤੀਕ ਤੇ ਮੁਹੰਮਦ ਲਤੀਫ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰਧਾਨ ਅਬਦੁਲ ਗੱਫਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਵੱਲੋਂ ਸਥਾਨਕ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ, ਮੁਹੱਲਾ ਭੁਮੱਸੀ ਵਿੱਚ ਤਹਿਸੀਲ ਪੱਧਰ ਦਾ ਇੱਕ ਕੁਇਜ ਮੁਕਾਬਲਾ 23 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਕਰਵਾਇਆ ਜਾ ਰਿਹਾ ਹੈ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply