
ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਬੱਚਿਆਂ ਨੇ ਮਹਾਨ ਸ਼ਹੀਦ ਭਗਤ ਰਾਮ ਪਸਾਦ ਬਿਸਮਿਲ ਨੂੰ ਸ਼ਰਧਾਂਜਲੀ ਦੇਣ ਲਈ ਇਕ ਖ਼ਾਸ ਪ੍ਰੋਗਰਾਮ ਪੇਸ਼ ਕੀਤਾ ਅਤੇ ਦੇਸ਼ ਦੀ ਰੱਖਿਆ ਤੇ ਸਲੋਗਨ ਅਤੇ ਦੇਸ਼ ਭਗਤੀ ਦੇ ਗੀਤ ਗਾਏ।ਉਨ੍ਹਾਂ ਨੇ ਇਕ ਰੋਲ ਪਲੇਅ ਪ੍ਰਸਤੁਤ ਕੀਤਾ।ਜਿਸ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਮਹੱਤਵਪੂਰਨ ਘਟਨਾਵਾਂ ਤੇ ਪ੍ਰਕਾਸ਼ ਪਾਇਆ ਗਿਆ ਸੀ।ਵਿਦਿਆਰਥੀਆਂ ਨੇ ਰਾਮ ਪ੍ਰਸਾਦ ਬਿਸਮਿਲ ਤੇ ਸ਼ਹੀਦ ਭਗਤ ਸਿੰਘ ਵਰਗੇ ਦੇਸ਼ ਭਗਤਾਂ ਦਾ ਬ੍ਰਿਟਿਸ਼ ਨਿਯਮਾਂ ਤੋਂ ਸੁਤੰਤਰ ਕਰਾਉਣ ਲਈ ਬੜੇ ਭਾਵੁਕ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਦੇਸ਼ ਦੇ ਚੰਗੇ ਭਵਿੱਖ ਲਈ ਪ੍ਰਣ ਲੈਂਦੇ ਹੋਏ ਉਨ੍ਹਾਂ ਨੇ ਇਨਕਲਾਬ ਜ਼ਿੰਦਾਬਾਦ, ਸਰਫਰੋਸ਼ੀ ਕੀ ਤਮੰਨਾ, ਜੈ ਹਿੰਦ ਦੇ ਨਾਅਰੇ ਲਗਾਉਂਦੇ ਹੋਏ ਦੇਸ਼ ਭਗਤੀ ਦਾ ਵਾਤਾਵਰਣ ਪੈਦਾ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕੀਤਾ।ਰਾਮ ਪ੍ਰਸਾਦ ਬਿਸਮਿਲ ਨੇ ਦੇਸ਼ ਲਈ ਆਪਣਾ ਜੀਵਣ ਵਾਰ ਦਿੱਤਾ । ਸੰਨ 1891 ਈ. ਵਿੱਚ ਉਨ੍ਹਾਂ ਦਾ ਜਨਮ ਸ਼ਾਹਜਹਾਨ ਯੂ.ਪੀ. ਵਿੱਚ ਹੋਇਆ।
ਉਹ ਇਕ ਬਹੁਤ ਵਧੀਆ ਲੇਖਕ ਸਨ।ਉਨ੍ਹਾਂ ਨੇ ਦੇਸ਼ ਭਗਤੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਆਪਣੀ ਕਵਿਤਾਵਾਂ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਸੁਤੰਤਰਤਾ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ । ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਬਹੁਤ ਸਾਰੀਆਂ ਕਵਿਤਾਵਾਂ ਦਰਸ਼ਕਾਂ ਨੂੰ ਸੁਣਾਈਆਂ । ਰਾਮ ਪ੍ਰਸਾਦ ਬਿਸਮਿਲ ਆਰੀਆ ਸਮਾਜ ਤੋਂ ਪ੍ਰਭਾਵਿਤ ਹੋ ਕੇ ਉਸਦੇ ਪੱਕੇ ਸੇਵਕ ਬਣੇ। ਅਗਸਤ 1925 ਵਿੱਚ ਕਾਕੋਰੀ ਰੇਲਵੇ ਸਟੇਸ਼ਨ ਤੋਂ ਬ੍ਰਿਟਿਸ਼ ਸਰਦਾਰ ਦਾ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਫੜੇ ਗਏ ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਐਸ.ਐਸ.ਟੀ. ਵਿਭਾਗ ਦੇ ਸ਼੍ਰੀ ਮਨਵਿੰਦਰ ਸਿੰਘ ਜੀ ਨੇ ਬੱਚਿਆਂ ਨੂੰ ਇਕ ਭਾਸ਼ਣ ਦਿੱਤਾ ਤੇ ਇਸ ਮੌਕੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ। ਰਾਮ ਪ੍ਰਸਾਦ ਬਿਸਮਿਲ ਵਰਗੇ ਸੁਤੰਤਰ ਸੰਗ੍ਰਾਮੀਆਂ ਨੂੰ ਜਿੰਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣਾ ਚਾਹੀਦਾ ਹੈ ।ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਉਨ੍ਹਾਂ ਦੇ ਜੀਵਣ ਤੋਂ ਸਿੱਖਿਆ ਲੈਂਦੇ ਹੋਏ ਭਾਈਚਾਰੇ ਤੇ ਏਕਤਾ ਦੀ ਭਾਵਨਾ ਨੂੰ ਰੱਖਦੇ ਹੋਏ ਇਕ ਜੁੱਟ ਹੋ ਕੇ ਚਲੱਣਾ ਚਾਹੀਦਾ ਹੈ।ਸ਼੍ਰੀਮਤੀ ਰੇਮਨ ਸ਼ਰਮਾ ਜੀ (ਸੁਪਰਵਾਈਜ਼ਰ ਨੌਵੀਂ ਤੇ ਦੱਸਵੀਂ) ਨੇ ਬੱਚਿਆਂ ਨੂੰ ਸੁਤੰਤਰਤਾ ਸੰਗ੍ਰਾਮੀਆਂ ਦੁਆਰਾ ਦੇਸ਼ ਲਈ ਕੀਤੇ ਗਏ ਬਲੀਦਾਨ ਅਤੇ ਬ੍ਰਿਟਿਸ਼ਾਂ ਦੁਆਰਾ ਭਾਰਤੀਆਂ ਤੇ ਕੀਤੇ ਗਏ ਜ਼ੁਲਮਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਰਾਮ ਪ੍ਰਸਾਦ ਬਿਸਮਿਲ ਵਰਗੇ ਆਦਰਸ਼ਵਾਦੀ ਸੁਤੰਤਰਤਾ ਸੰਗ੍ਰਾਮੀ ਦੀਆਂ ਕਿਤਾਬਾਂ ਤੇ ਕਵਿਤਾਵਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੁਤੰਤਰਤਾ ਸੰਗ੍ਰਾਮੀ ਦੇ ਬਲਿਦਾਨ ਨੂੰ ਸੱਚਾ ਸਲਾਮ ਇਹੀ ਹੈ ਕਿ ਅਸੀਂ ਇੰਨ੍ਹਾਂ ਦੇ ਦਿਖਾਏ ਹੋਏ ਮਾਰਗ ਤੇ ਚੱਲੀਏ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੇ ਚੰਗੇ ਪ੍ਰੋਗਰਾਮ ਲਈ ਸ਼ੁੱਭ ਕਾਮਨਾਵਾਂ ਭੇਜੀਆਂ ਤੇ ਕਿਹਾ ਕਿ ਸ਼ਾਂਤੀ ਤੇ ਏਕਤਾ ਨੂੰ ਸਮਾਜ ਵਿੱਚ ਬਣਾਏ ਰੱਖਦੇ ਹੋਏ ਆਪਣੀ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਜਿਉਣ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮੀ ਜਿਹੜੇ ਕਿ ਨਿਰਸੁਆਰਥ ਦੀ ਭਾਵਨਾ ਨਾਲ ਦੇਸ਼ ਵਾਸਤੇ ਲੜੇ ਇਸ ਤਰ੍ਹਾਂ ਦੇ ਸੁਤੰਤਰਤਾ ਸੰਗ੍ਰਾਮੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਦਾ ਇਹ ਫਰਜ਼ ਹੈ ਕਿ ਉਹ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਅਮਦਰੂਨੀ ਅਤੇ ਬਾਹਰੀ ਸੁਤੰਤਰਤਾ ਤੇ ਆਂਚ ਨਾ ਆਉਣ ਦੇਣ।
Punjab Post Daily Online Newspaper & Print Media