
ਅੰਮ੍ਰਿਤਸਰ, 22 ਦੰਸਬਰ (ਗੁਰਚਰਨ ਸਿੰਘ)- ‘ਸੇਫ ਲਾਈਫ ਆਨ ਦਿ ਰੋਡ’ ਅਭਿਆਨ ਦੇ ਤਹਿਤ ਅੱਜ ਨੌਵੇਂ ਦਿਨ ਏ.ਡੀ.ਸੀ.ਪੀ ਟਰੈਫਿਕ ਸ੍ਰੀ ਧਰੁਮਨ ਨਿੰਬਲੇ ਦੀ ਅਗਵਾਈ ਵਿਚ ਟਰੈਫਿਕ ਪੁਲਿਸ ਨੇ ਭੰਡਾਰੀ ਪੁੱਲ ਤੇ ਨਾਕਾ ਲਗਾ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜਾਉਂਦਿਆਂ ਦ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਆਵਾ ਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ ਗਏ ।ਇਸ ਉਪਰੰਤ ਸ੍ਰੀ ਧਰੁਮਨ ਨਿੰਬਲੇ ਅਤੇ ਸ੍ਰੀ ਬਾਲ ਕਿਸ਼ਨ ਸਿੰਗਲਾ ਏ.ਸੀ.ਪੀ ਟਰੈਫਿਕ ਵੱਲੋਂ ਜੋਨ ਇੰਚਾਰਜ ਨੰਬਰ ਇੱਕ ਸ੍ਰ. ਕੁਲਬੀਰ ਸਿੰਘ ਅਤੇ ਟਰੈਫਿਕ ਇੰਚਾਰਜ ਜੌਨ ਨੰਬਰ ਤਿੰਨ ਡੀ. ਜਤਿੰਦਰ ਦੀਆਂ ਟੀਮਾਂ ਸਮੇਤ ਅੰਮ੍ਰਿਤਸਰ ਦੇ ਬੱਸ ਸਟੈਡ ਵਿਖੇ ਜਾ ਕੇ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿੰਨਾ ਬੱਸਾਂ ਵਿੱਚ ਪ੍ਰੈਸ਼ਰ ਹਾਰਨ ਲੱਗੇ ਪਾਏ ਗਏ, ਉਹਨਾਂ ਬੱਸਾਂ ਦੇ ਮੌਕੇ ਤੇ ਹੀ ਪ੍ਰੈਸ਼ਰ ਹਾਰਨ ਉਤਾਰ ਕੇ ਪੁਲਿਸ ਦੇ ਕਬਜ਼ੇ ਵਿੱਚ ਕੀਤੇ ਗਏ ਅਤੇ ਅੱਗੇ ਤੋਂ ਵੀ ਡਰਾਇਵਰਾਂ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ ਗਈ।
ਇਸ ਮੌਕੇ ਏ.ਡੀ.ਸੀ.ਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪ੍ਰੈਸ਼ਰ ਹਾਰਨ ਦੀ ਵਰਤੋ ਕਾਰਨ ਹਸਪਤਾਲਾਂ ਦੇ ਮਰੀਜ਼ਾਂ ਅਤੇ ਸਕੂਲਾਂ ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਾਂ ਦੇ ਬੱਚਿਆਂ ਉੱਪਰ ਮਾੜਾ ਪ੍ਰਭਾਵ ਪੈਦਾ ਹੈ ਅਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ।ਉਨਾ ਕਿਹਾ ਕਿ ਪਰੈਸ਼ਰ ਹਾਰਨਾਂ ਦੀ ਵਰਤੋਂ ਕਰਨਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Punjab Post Daily Online Newspaper & Print Media