
ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਗੁਰਬਾਣੀ ਦੇ ਸਬਦਾਂ ਨੂੰ ਬਦਲਣ ਦਾ ਹੱਕ ਕਿਸੇ ਵੀ ਆਮ ਅਤੇ ਖਾਸ ਵਿਅਕਤੀ ਨੂੰ ਨਹੀ ਹੈ। ਭਾਵੇਂ ਉਹ ਕੋਈ ਵੀ ਹੋਵੇ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰਬਾਣੀ ਦਾ ਅੱਖਰ ਬਦਲਣ ਤੇ ਸਾਰੀ ਉਮਰ ਆਪਣੇ ਪੁੱਤਰ ਰਾਮ ਰਾਇ ਨੂੰ ਮੱਥੇ ਨਹੀ ਲਾਇਆ ਅਤੇ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ। ਅਤੇ ਅੱਜ ਤੱਕ ਸਿੱਖ ਪੰਥ ਵਲੋਂ ਰਾਮ ਰਾਈਆਂ ਨਾਲ ਰੋਟੀ- ਬੇਟੀ ਦੀ ਸਾਂਝ ਨਹੀ ਕੀਤੀ ਜਾਂਦੀ।ਜੇਕਰ ਗੁਰੂ ਦਾ ਪੁੱਤਰ ਵੀ ਇਸ ਗੁਨਾਹ ਲਈ ਬਖ਼ਸਿਆ ਨਹੀ ਗਿਆ ਤਾਂ ਇਹ ਬਿਕਰਮ ਮਜੀਠੀਆ ਕੀ ਚੀਜ਼ ਹੈ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਲਿਤਾਂ ਨੂੰ ਸਨਮਾਣ ਬਖ਼ਸਦਿਆਂ ਕਿਹਾ ਕਿ ”ਇਨ ਹੀ ਕ੍ਰਿਪਾ ਕੇ ਸਜ਼ੇ ਹਮ ਹੈ ਨਹੀ ਮੋ ਸੋ ਗਰੀਬ ਕਰੋਰ ਪਰੇ” ਅਤੇ ‘ਰੰਘਰੇਟੇ ਗੁਰੂ ਕੇ ਬੇਟੇ’ ਹੋਣ ਦਾ ਮਾਣ ਬਖ਼ਸਿਆ ਪਰ ਬਾਬਾ ਰਾਮਦੇਵ ਭਾਜਪਾ ਦੀ ਚਮਚਾਗਿਰੀ ਕਰਦਿਆਂ ਸਾਰੀਆਂ ਮਰਿਆਦਾਵਾਂ ਅਤੇ ਸਿੱਖ ਸਿਧਾਤਾਂ ਨੂੰ ਭੁੱਲ ਕੇ ਕਹਿ ਰਿਹਾ ਹੈ ਕਿ ਰਾਹੁਲ ਗਾਂਧੀ ਦਲਿਤਾਂ ਦੇ ਘਰ ਹਨੀਮੂਨ ਮਨਾਉਣ ਜਾਂਦਾ ਹੈ। ਇਹ ਦਲਿਤ ਸਮਾਜ ਦਾ ਬਹੁਤ ਵੱਡਾ ਅਪਮਾਨ ਹੈ। ਜਿਸ ਦੀ ਜਿੰਨੀ ਵੀ ਨਿੰਦਿਆਂ ਹੋ ਸਕੇ ਥੋੜੀ ਹੈ। ਮਜੀਠੀਆ ਅਤੇ ਰਾਮਦੇਵ ਦੀਆਂ ਇਨਾਂ ਹਰਕਤਾਂਂ ਦੀ ਕਿਸੇ ਵੀ ਤਰਾਂ ਮੁਆਫ਼ੀ ਨਹੀ ਦਿੱਤੀ ਜਾ ਸਕਦੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਮੀਡੀਆ ਰਾਹੀਂ ਸਿੱਖ ਸੰਗਤਾਂ ਨੂੰ ਮਜੀਠੀਆ ਅਤੇ ਰਾਮਦੇਵ ਦਾ ਬਾਈਕਾਟ ਕਰਨ ਅਤੇ ਦੋਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media