Friday, March 6, 2026

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ਵਿੱਚ ਬੱਚਿਆਂ ਵੱਲੋਂ ਭਾਵ ਪੂਰਤ ਪੇਸ਼ਕਾਰੀਆਂ

PPN2312201506

PPN2312201507

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਆਤਮ ਪਬਲਿਕ ਸਕੂਲ ਇਸਲਾਮਾਬਾਦ ਵੱਲੋਂ ਆਪਣਾ 13ਵਾਂ ਸਲਾਨਾ ਸਮਾਗਮ ਗੁਰੂ ਨਾਨਕ ਭਵਨ, ਸਿਟੀ ਸੈਂਟਰ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਿਸ਼ੇਸ਼ ਮਹਿਮਾਨ ਬੀ.ਜੇ.ਪੀ. ਦੇ ਰਾਸ਼ਟਰੀ ਸਕੱਤਰ ਸ੍ਰੀ ਤਰੁਣ ਚੁੱਘ, ਜਿਲ੍ਹਾ ਸਿੱਖਿਆ ਅਧਿਕਾਰੀ ਸz: ਸਤਿੰਦਰਬੀਰ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਵਿਰਸਾ ਵਿਹਾਰ ਸੋਸਾਇਟੀ ਦੇ ਜਨ: ਸਕੱਤਰ ਜਗਦੀਸ਼ ਸੱਚਦੇਵਾ, ਵਰਿੰਦਰ ਸਹਿਦੇਵ, ਸਰਬਜੀਤ ਸਿੰਘ ਸ਼ੈਂਟੀ ਅਤੇ ਨਰੇਸ਼ ਸ਼ਰਮਾ ਆਦਿ ਮਹਿਮਾਨਾਂ ਵੱਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਬੋਲਦਿਆਂ ਸਕੂਲ ਦੇ ਡਾਇਰੈਕਟਰ ਅਤੇ ਪ੍ਰਮੁੱਖ ਸ਼ਾਇਰ ਸ੍ਰੀ ਦੇਵ ਦਰਦ ਨੇ ਦੱਸਿਆ ਕਿ ਆਤਮ ਪਬਲਿਕ ਸਕੂਲ ਵਿੱਚ ਵਿੱਦਿਆ ਦੇ ਬਹੁਪੱਖੀ ਵਿਸਥਾਰ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਹਾਈਟੈਕ ਟੈਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਬੱਚੇ ਅਗਲੇਰੇ ਖੇਤਰ ਵਿੱਚ ਸਮੇਂ ਦੇ ਹਾਣੀ ਬਣ ਸਕਣ। ਸਕੂਲ ਦੀ ਸਲਾਨਾ ਰਿਪੋਰਟ ਪ੍ਰਿੰ: ਟੀਨਾ ਸ਼ਰਮਾ ਅਤੇ ਮੈਡਮ ਅੰਕਿਤਾ ਸਹਿਦੇਵ ਵੱਲੋਂ ਸਾਂਝੇ ਤੌਰ ਤੇ ਪੇਸ਼ ਕੀਤੀ ਗਈ। ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ, ਜਿਸ ਵਿੱਚ ਢਾਈ ਸਾਲ ਤੋਂ ਲੈ ਕੇ ਸੌਲਾਂ ਸਾਲ ਦੀ ਉਮਰ ਦੇ ਲਗਭਗ ਇੱਕ ਹਜ਼ਾਰ ਬੱਚਿਆਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਵੱਖ-ਵੱਖ ਗੀਤਾਂ ਤੇ ਅਧਾਰਿਤ ਕੋਰੀਓਗ੍ਰਾਫੀ, ਭੰਗੜਾ, ਗਿੱਧਾ ਤੇ ਹੋਰ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਤੇ ਅਮਿਟ ਛਾਪ ਛੱਡੀ। ਇਸੇ ਦੌਰਾਨ ਪੜ੍ਹੇ ਲਿਖੇ ਤੇ ਵੱਖ-ਵੱਖ ਖੇਤਰਾਂ ਵਿੱਚ ਬੇਸ਼ੁਮਾਰ ਤਰੱਕੀ ਕਰਨ ਵਾਲੇ ਇਸ ਸਮਾਜ ਚ’ ਔਰਤ ਤੇ ਹੁੰਦੇ ਅਣਮਨੁੱਖੀ ਅੱਤਿਆਚਾਰਾਂ ਦੇ ਬਖ੍ਹੀਏ ਉਦੇੜ੍ਹਦਾ ਬੱਚਿਆਂ ਵੱਲੋਂ ਪੇਸ਼ ਕੀਤਾ ਨਾਟਕ ਦਰਸ਼ਕਾਂ ਨੂੰ ਧੁਰ ਅੰਦਰ ਤੀਕ ਝੰਜੋੜ ਗਿਆ।
ਸਮਾਗਮ ਵਿੱਚ ਬੋਲਦਿਆਂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਆਤਮ ਪਬਲਿਕ ਸਕੂਲ ਵਰਗੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਲਿਖ ਕੇ ਨਿਕਲੇ ਬੱਚੇ ਆਉਣ ਵਾਲੇ ਸਮਾਜ ਦੀ ਬੇਹਤਰੀ ਤੇ ਤਰੱਕੀ ਦੀਆਂ ਨਵੀਆਂ ਰਾਹਾਂ ਖੋਲ੍ਹਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਵੱਲੋਂ ਪੇਸ਼ ਕੀਤੀਆਂ ਸਾਰੀਆਂ ਵੰਨਗੀਆਂ ਜਿੱਥੇ ਸਲਾਹੁਣਯੋਗ ਹਨ, ਉਥੇ ਚੰਗੇ ਸਾਰਥਕ ਸੁਨੇਹਾ ਦੇਣ ਵਿੱਚ ਵੀ ਕਾਮਯਾਬ ਹੋਈਆਂ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਤੀਕ ਸਹਿਦੇਵ, ਮਨਮੋਹਨ ਢਿੱਲੋਂ ਜਸਬੀਰ ਸਿੰਘ ਸੱਗੂ, ਜਸਵੰਤ ਜੱਸ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਬਰਕਤ ਵੋਹਰਾ, ਮੋਹਿਤ ਸਹਿਦੇਵ, ਸੁਭਾਸ਼ ਸ਼ਰਮਾ, ਮੈਡਮ ਮਮਤਾ, ਮੈਡਮ ਅੰਜੂ ਅਨੰਦ, ਮਿਨਾਕਸ਼ੀ ਟਾਂਗਰੀ, ਤ੍ਰਿਪਤਾ, ਮੈਡਮ ਗੀਤਾ, ਰੀਟਾ, ਮੀਨਾ ਕੁਮਾਰੀ, ਨਵਦੀਪ ਕੁਮਾਰ, ਸੁਨੀਲ ਕੁਮਾਰ ਅਤੇ ਮੈਡਮ ਕੰਵਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦਾ ਸਟਾਫ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply