Friday, July 5, 2024

ਡੀ.ਏ.ਵੀ ਪਬਲਿਕ ਸਕੂਲ ਵਿੱਚ ਬਲੀਦਾਨ ਦਿਵਸ ਮਨਾਇਆ

PPN2312201505

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਵਿਹੜੇ ਵਿੱਚ ਸਵਾਮੀ ਸ਼ਰਧਾਨੰਦ ਜੀ ਦੀ ਬਰਸੀ ਤੇ ਸ਼ਰਧਾਜਲੀ ਦਿੰਦੇ ਹੋਏ ਬਲੀਦਾਨ ਦਿਵਸ ਮਨਾਇਆ ਗਿਆ।ਉਹ ਇਕ ਸਿੱਖਿਆ ਵਿਦਵਾਨ ਅਤੇ ਆਰਿਆ ਸਮਾਜ ਦੇ ਮਹਾਨ ਪ੍ਰਚਾਰਕ ਸਨ।ਉਨ੍ਹਾਂ ਨੇ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਬੱਚਿਆਂ ਨੇ ਇਕ ਰੋਲਸ਼ਪਲੇਅ ਕੀਤਾ। ਉਸ ਵਿੱਚ ਉਨ੍ਹਾਂ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਿਖਾਇਆ। ਬੱਚਿਆਂ ਨੇ ਇਹ ਦੱਸਿਆ ਕਿ ਬਰੇਲੀ ਵਿੱਚ ੍ਤਸਵਾਮੀ ਦਇਆਨੰਦ ਜੀ ਦਾ ਵਿਖਿਆਨ ਸੁਣ ਕੇ ਉਹ ਉਨ੍ਹਾਂ ਦੇ ਸਾਹਸ, ਨਿਪੁੰਨਤਾ ਅਤੇ ਵਧੀਆ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਦੱਸਿਆ ਕਿ 19ਵੀਂ ਸਦੀ ਵਿੱਚ ਭਾਰਤ ਨਿਰਮਾਣ ਵਿੱਚ ਉਨ੍ਹਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਉਹ ਲੜਕੀਆਂ ਦੀ ਸਿੱਖਿਆ ਦੇ ਪ੍ਰਚਾਰਕ ਸੀ ਅਤੇ ਸਵਾਮੀ ਦਇਆਨੰਦ ਜੀ ਦੇ ਆਰਿਆ ਸਮਾਜ ਦੀ ਸੇਵਾ ਵਿੱਚ ਉਨ੍ਹਾਂ ਦੇ ਬੁਲਾਉਣ ਤੇ ਆਪਣਾ ਚੰਗਾ ਕੰਮ ਛੱਡ ਦਿੱਤਾ। ਉਨ੍ਹਾਂ ਨੇ ਗਾਂਧੀ ਜੀ ਦੀ ਅਗਵਾਈ ਹੇਠ ਰਾਸ਼ਟਰ ਸੇਵਾ ਦੀ ਖਾਤਿਰ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਜੀਵਣ ਬਤੀਤ ਕਰ ਦਿੱਤਾ। ਉਨ੍ਹਾਂ ਨੇ ਸਮਾਜ ਸੁਧਾਰ ਦੇ ਲਈ ਕੰਮ ਕੀਤਾ। ਉਨ੍ਹਾਂ ਦਾ ਉਦੇਸ਼ ਪੂਰੇ ਸੰਸਾਰ ਨੂੰ ਚੰਗੇ ਅਤੇ ਅਨੁਸ਼ਾਸਿਤ ਨਾਗਰਿਕ ਬਣਾਉਣਾ ਸੀ ਜੋ ਪ੍ਰਾਚੀਨ ਵੈਦਿਕ ਵਿਚਾਰਧਾਰਾ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ਰੱਖਦੇ ਸਨ। ਆਖ਼ਿਰ ਵਿੱਚ ਵਿਦਿਆਰਥੀਆਂ ਨੇ ਉਨ੍ਹਾਂ ਦੀ ਪ੍ਰੇਰਨਾ ਵਾਲੇ ਜੀਵਣ ਉਤੇ ਕਵਿਤਾਵਾਂ ਗਾਈਆਂ ਅਤੇ ਉਨ੍ਹਾਂ ਦੇ ਆਦੇਸ਼ ਤੇ ਚਲੱਣ ਦੀ ਸਹੁੰ ਖਾਧੀ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਇਕ ਵਿਦਵਾਨ ਸੀ ਅਤੇ ਉਨ੍ਹਾਂ ਨੇ ਗਰੀਬਾਂ ਲਈ ਬਹੁਤ ਕੰਮ ਕੀਤਾ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮਹਾਨ ਸੰਤ ਅਤੇ ਵਿਦਵਾਨ ਜੀ ਦੇ ਦੱਸੇ ਹੋਏ ਆਦਰਸ਼ਾਂ ਨੂੰ ਅਪਾਉਣਾ ਚਾਹੀਦਾ ਹੈ ਅਤੇ ਸਹੀ ਜੀਵਣ ਜੀਊਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਆਜ਼ਾਦੀ ਦੀ ਲੜਾਈ ਦੇ ਇਕ ਵੀਰ ਯੋਧਾ ਸੀ ਅਤੇ ਉਹ ਵੀਰਤਾ ਅਤੇ ਬਲੀਦਾਨ ਦੀ ਇਕ ਸੱਚੀ ਮੂਰਤ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੂਰੀ ਸ਼ਰਧਾ ਨਾਲ ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply