Thursday, March 5, 2026

ਗੁਰਦੁਆਰਾ ਸਿੱਖ ਸੈਂਟਰ ਸਿਡਨੀ ਵਿਖੇ ਗਿਆਨੀ ਸੰਤੋਖ ਸਿੰਘ ਦਾ ਵਿਖਿਆਨ

PPN2412201514

ਅੰਮ੍ਰਿਤਸਰ (ਸਿਡਨੀ), 24 ਦਸੰਬਰ (ਪੰਜਾਬ ਪੋਸਟ ਬਿਊਰੋ)- ਗੁਰਦੁਆਰਾ ਸਿੱਖ ਸੈਂਟਰ ਸਿਡਨੀ ਵਿਖੇ, ਸੱਜੇ ਐਤਵਾਰੀ ਧਾਰਮਿਕ ਦੀਵਾਨ ਵਿਚ ਪ੍ਰਸਿਧ ਪੰਥਕ ਵਿਦਵਾਨ ਗਿ. ਸੰਤੋਖ ਸਿੰਘ ਨੇ ਕਲਗੀਧਰ ਪਾਤਿਸ਼ਾਹ ਵੱਲੋਂ ਸਿੰਘਾਂ ਅਤੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਤਿਆਗ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਗਿਆਨੀ ਜੀ ਨੇ ਸਿੱਖ ਇਤਿਹਾਸ ਵਿਚੋਂ ਕੁੱਝ ਮਿਸਾਲਾਂ ਦੇ ਕੇ ਦੱਸਿਆ ਕਿ ਅਜਿਹੀਆਂ ਕੁਰਬਾਨੀ ਦੀਆਂ ਮਿਸਾਲਾਂ ਹੋਰ ਕਿਸੇ ਸਮਾਜ ਦੇ ਇਤਿਹਾਸ ਵਿਚੋਂ ਨਹੀਂ ਮਿਲਦੀਆਂ। ਯਾਦ ਰਹੇ ਕਿ ਗਿਆਨੀ ਜੀ ਸਮੇ ਸਮੇ ਸਿੱਖ ਇਤਿਹਾਸਕ ਪ੍ਰਸੰਗ ਅਤੇ ਗੁਰਬਾਣੀ ਵਿਚਾਰ, ਦੇਸ਼ ਪਰਦੇਸ਼ਾਂ ਦੀਆਂ ਸੰਗਤਾਂ ਨਾਲ ਸਾਂਝੇ ਕਰਦੇ ੇ ਰਹਿੰਦੇ ਹਨ। ਇਸ ਤੋਂ ਇਲਾਵਾ ਗਿਆਨੀ ਜੀ ਆਪਣੀਆਂ ਲਿਖਤਾਂ ਰਾਹੀਂ ਵੀ, ਸਿੱਖ ਇਤਿਹਾਸ ਦੇ ਪੁਰਾਤਨ ਅਤੇ ਮੌਜੂਦਾ ਪੰਥਕ ਮਸਲਿਆਂ ਬਾਰੇ ਵੀ ਆਪਣੇ ਵਿਚਾਰ ਪ੍ਰਗਟਾਉਣ ਲਈ ਸੰਸਾਰ ਭਰ ਦੇ ਮੀਡੀਆ ਅਰਥਾਤ ਰੇਡੀਓ ਟੀ.ਵੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਆਦਿ ਰਾਹੀਂ ਵੀ ਸਰੋਤਿਆਂ ਦੇ ਸਨਮੁੱਖ ਹੁੰਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply