
ਚੌਂਕ ਮਹਿਤਾ, 24 ਦਸੰਬਰ (ਜੋਗਿੰਦਰ ਸਿੰਘ ਮਾਣਾ)- ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੁੂਹੀ (ਚੰਨਣਕੇ) ਵਿਖੇ ਵੱਡੇ ਸ਼ਾਹਿਬਜਾਦਿਆਂ ਦੀ ਪਵਿੱਤਰ ਯਾਦ ਵਿਚ ਸ਼ਹੀਦੀ ਦਿਹਾੜ੍ਹਾ ਮਨਾਇਆ ਗਿਆ।ਇਸ ਸਮੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ।ਜਿਸ ਵਿਚ 40 ਬੱਚਿਆਂ ਨੇ ਭਾਗ ਲਿਆ ਅਤੇ 10 ਬੱਚਿਆਂ ਦੀ ਸੋਹਣੀ ਦਸਤਾਰ ਸਜਾਉਣ ‘ਚ ਚੋਣ ਕੀਤੀ ਗਈ ਸਕੂਲ ਦੇ ਐਮ. ਡੀ ਕੁਲਜੀਤ ਸਿੰਘ ਬਾਠ ਵੱਲੋ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਬੱਚੇ ਨੂੰ 1000 ਰੁਪੈ, ਦੂਜੀ ਪੁਜੀਸ਼ਨ ਨੂੰ 700 ਰੁਪੈ, ਤੀਜੀ ਪੁਜੀਸ਼ਨ ਨੂੰ 500 ਰੁਪੈ, ਅਤੇ ਬਾਕੀ 7 ਪੁਜੀਸ਼ਨਾਂ ਨੂੰ 100 ਰੁਪੈ ਦੇ ਹਿਸਾਬ ਨਾਲ ਇਨਾਮ ਤਕਸੀਮ ਕੀਤੇ ਗਏ।ਕੁਲਜੀਤ ਸਿੰਘ ਬਾਠ ਨੇ ਇਸ ਮੌਕੇ ਬੱਚਿਆਂ ਨੂੰ ਵੱਡੇ ਸ਼ਾਹਿਬਜਾਦਿਆਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਸ ਬਲਦੇਵ ਸਿੰਘ ਡੀਪੀ ਨੇ ਨਿਭਾਈ।ਇਸ ਮੌਕੇ ਰਾਜਪਾਲ ਸਿੰਘ, ਮਨਜੀਤ ਸਿੰਘ ਸਹਿਜ ਪਾਠ ਸੇਵਾ ਸੋਸਾਇਟੀ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਲਦੇਵ ਸਿੰਘ ਡੀ.ਪੀ, ਬਾਬਾ ਗੁਰਮੀਤ ਸਿੰਘ ਤੋ ਇਲਾਵਾ ਸਮੂੰਹ ਸਟਾਫ ਮੈਂਬਰ ਹਾਜਰ ਸੀ।
Punjab Post Daily Online Newspaper & Print Media