
ਪੱਟੀ, 24 ਦਸੰਬਰ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਮਾਝਾ ਖੇਤਰ ਸਭ ਤੋਂ ਜਿਆਦਾ ਨਸ਼ਿਆਂ ਵਿੱਚ ਡੁੱਬਿਆ ਪਿਆ ਹੈ, ਜਿਸ ਦਾ ਕਾਰਣ ਸਰਕਾਰ ਵਲੋਂ ਮਾਝੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੋਲਾ ਸਿੰਘ ਸ਼ੱਕਰੀ ਚੇਅਰਮੈਨ ਕਾਂਗਰਸ ਟਰਾਂਸਪੋਰਟ ਸੈਲ ਪੰਜਾਬ ਨੇ ਪੱਟੀ ਹਲਕੇ ਦੇ ਪਿੰਡ ਬਰਵਾਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਭੋਲਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਸ਼ੁਰੂ ਕੀਤੀਆ ਗਈਆ ਹਨ।ਇਸ ਮੌਕੇ ਪ੍ਰਿਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਮੌਜੂਦਾ ਨਸ਼ਾ ਵਿਰੋਧੀ ਮੁੰਹਿਮ ਸ਼ੁਰੂ ਕੀਤੀ ਉਹ ਅੱਖਾਂ ਵਿਚ ਘੱਟਾ ਪਾਉਣ ਵਾਲੀ ਹੈ ਕਿਉਕਿ ਸਮੈਕ, ਹੈਰੋਇਨ ਵੇਚਣ ਵਾਲਿਆਂ ਨੂੰ ਕੋਈ ਨਹੀ ਫੜਦਾ ਅਤੇ ਨਸ਼ਿਆਂ ਵਿੱਚ ਬਦਕਿਸਮਤੀ ਨਾਲ ਫਸ ਚੱਕੇ ਨੌਜਵਾਨਾ ਨੂੰ ਪੁਲਿਸ ਫੜ ਕੇ ਨੰਬਰ ਬਨਾਉਣ ਵਿੱਚ ਰੁੱਝੀ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ, ਹਰਪ੍ਰੀਤ ਸਿੰਘ ਬਰਵਾਲਾ ਬਲਾਕ ਪ੍ਰਧਾਨ, ਗੁਰਲਾਲ ਸਿੰਘ ਜ਼ਿਲ੍ਹਾਂ ਪ੍ਰਧਾਨ ਆਈ.ਐਨ.ਸੀ.ਬੀ, ਸਤਬੀਰ ਸਿੰਘ ਰੰਮੀ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਤੇਜਪਾਲ ਸਿੰਘ, ਕਿਰਪਾਲ ਸਿੰਘ, ਨਿਰਵੈਲ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ, ਧਰਮਿੰਦਰ ਸਿੰਘ, ਰਸਾਲ ਸਿੰਘ, ਦਿਆਲ ਸਿੰਘ, ਹਰਜੀਤ ਸਿੰਘ, ਦਲਬੀਰ ਸਿੰਘ, ਲਖਵਿੰਦਰ ਸਿੰਘ, ਹਰਦੇਵ ਸਿੰਘ, ਸਕਤਰ ਸਿੰਘ, ਜੁਗਿੰਦਰ ਸਿੰਘ, ਸਤਨਾਮ ਸਿੰਘ, ਹਰਬੀਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media