ਪੱਟੀ, 25 ਦਸੰਬਰ (ਅਵਤਾਰ ਸਿੰਘ ਢਿੱਲੋਂ)- ਸ਼ਹੀਦ ਭਗਤ ਸਿੰਘ ਸਕੂਲ ਪੱਟੀ ਦੇ ਵਿਦਿਆਰਥੀ ਗੌਰਵਦੀਪ ਸਿੰਘ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋਂ ਬੇਇੱਜ਼ਤ ਕੀਤੇ ਜਾਣ ਕਾਰਨ ਜਹਿਰਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਢਿੱਲ ਵਰਤਦਿਆਂ ਅਜੇ ਤੱਕ ਪ੍ਰਿੰਸੀਪਲ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ ਜਿਸ ‘ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬੀਤੇ ਦਿਨੀ ਪੁਲਸ ਥਾਣਾ ਪੱਟੀ ਵਿਖੇ ਪੁਲਸ ਪ੍ਰਸ਼ਾਸ਼ਨ ਖ਼ਿਲਾਫ ਧਰਨਾ ਲਾਇਆ ਅਤੇ ਮੰਗ ਕੀਤੀ ਸੀ ਕਿ ਦੋਸ਼ੀ ਪ੍ਰਿੰਸੀਪਲ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਜਿਸ ਤੋ ਬਾਅਦ ਦਵਿੰਦਰ ਸਿੰਘ ਸੰਧੂ ਡੀ.ਐਸ.ਪੀ ਪੱਟੀ ਵੱਲੋਂ ਧਰਨਾ ਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 24 ਦਸੰਬਰ ਤੱਕ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਰਤੀ ਜਾ ਰਹੀ ਢਿੱਲ ਮੱਠ ਖ਼ਿਲਾਫ ਅੱਜ ਜਨਤਕ ਜਥੇਬੰਦੀਆਂ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸਭਰਾ ਕਿਸਾਨ ਆਗੂ, ਦਵਿੰਦਰਜੀਤ ਸਿੰਘ ਢਿੱਲੋਂ, ਸਰਤਾਜ ਸਿੰਘ ਹਰੀਕੇ ਆਮ ਆਦਮੀ ਪਾਰਟੀ ਆਗੂ, ਸੁਖਵੰਤ ਸਿੰਘ ਮਨਿਹਾਲਾ ਦਿਹਾਤੀ ਮਜ਼ਦੂਰ ਸਭਾ, ਮਾਸ਼ਟਰ ਦਲਜੀਤ ਸਿੰਘ, ਹਰਭਜਨ ਸਿੰਘ ਜਮਹੂਰੀ ਕਿਸਾਨ ਆਗੂ, ਕਰਮਜੀਤ ਸਿੰਘ ਤਲਵੰਡੀ ਕਿਸਾਨ ਸੰਘਰਸ਼ ਆਗੂ, ਕਾਂਮਰੇਡ ਨਿਰਪਾਲ ਸਿੰਘ, ਜਗਦੀਪ ਸਿੰਘ ਚੋਧਰੀ ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈਲਫੇਅਰ ਸੁਸਾਇਟੀ , ਤਰਸੇਮ ਸਿੰਘ ਜਨਰਲ ਸਕੱਤਰ, ਕਰਾਈਮ ਐਡ ਕੁਰੱਪਸ਼ਨ, ਹਰਭਜਨ ਸਿੰਘ ਪੱਟੀ, ਬਲਦੇਵ ਸਿੰਘ, ਗੁਰਦੇਵ ਸਿੰਘ ਮਨਿਹਾਲਾ, ਗੁਰਦਿਆਲ ਸਿੰਘ, ਜਨਸਿਹਤ ਵਿਭਾਗ ਆਗੂ, ਆਸ਼ਾ ਵਰਕਰ ਆਗੂ ਤੋ ਇਲਾਵਾ ਮ੍ਰਿਤਕ ਗੌਰਵਦੀਪ ਸਿੰਘ ਦਾ ਪਰਿਵਾਰ ਵਫਦ ਦੇ ਨਾਲ ਡੀਐਸਪੀ ਪੱਟੀ ਨੂੰ ਮਿਲਿਆ ਅਤੇ ਜੋਰਦਾਰ ਮੰਗ ਕੀਤੀ ਕਿ ਦੋਸ਼ੀ ਪ੍ਰਿੰਸੀਪਲ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਉਪਰੰਤ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਪ੍ਰਸ਼ਾਸ਼ਨ ਇਸ ਕੇਸ ਨੂੰ ਸੀਰੀਅਸ ਨਹੀ ਲੈ ਰਿਹਾ ਅਤੇ ਅਜੇ ਤੱਕ ਇਹ ਵਿਸ਼ਵਾਸ ਨਹੀ ਬਣਿਆ ਕਿ ਪੁਿਲਸ ਦੋਸ਼ੀ ਨੂੰ ਗ੍ਰਿਫਤਾਰ ਕਰੇਗੀ। ਸਗੋ ਪੁਲਿਸ ਉਸ ਨੂੰ ਬਚਾਉਣ ਵਿੱਚ ਲੱਗੀ ਹੈ, ਉਨ੍ਹਾਂ ਕਿਹਾ ਜੇਕਰ ਪੀੜ੍ਹਤ ਪਰਿਵਾਰ ਨੂੰ ਜਲਦ ਇਨਸ਼ਾਫ ਨਾ ਮਿਲਿਆ ਤਾ ਨਵਾਂ ਸਾਲ ਚੜਦਿਆਂ ਹੀ ਪੁਲਸ ਖਿਲਾਫ ਜੌਰਦਾਰ ਸੰਘਰਸ਼ ਵਿੱਢਿਆ ਜਾਵੇਗਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media