Wednesday, March 25, 2026

ਰੋਟਰੀ ਕਲੱਬ ਸਾਊਥ ਈਸਟ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਂਸਲ ਵੱਲੋਂ ਸਨਮਾਨ ਸਮਾਰੋਹ

PPN2612201518ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਰੋਟਰੀ ਕਲੱਬ ਸਾਊਥ ਈਸਟ ਅਤੇ ਅੰਮ੍ਰਿਤਸਰ ਸੀਨੀਅਰ ਸਿਟੀਜਨ ਕੌਂਸਲ ਵ’ਲੋਂ ਸਖੀ ਹਾਊਸ, ਗ੍ਰੀਨ ਐਵੀਨਿਊ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿਅਕਤੀ ਜਿਨ੍ਹਾਂ ਨੇ ਆਪਣੇ ਕਿਤੇ ਵਿੱਚ ਉੱਚ ਕਦਰਾਂ ਕੀਮਤਾਂ ਪ੍ਰਾਪਤ ਕੀਤੀਆਂ ਹਨ ਅਤੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸz. ਰਜਿੰਦਰ ਮੋਹਨ ਸਿੰਘ ਛੀਨਾ ਡਾਇਰੈਕਟਰ ਪੰਜਾਬ ਨੈਸ਼ਨਲ ਬੈਂਕ ਅਤੇ ਆਨਰੇਰੀ ਸੱਕਤਰ ਖ਼ਾਲਸਾ ਕਲਾਜ ਗਵਰਨਿੰਗ ਕੌਂਸਲ ਮੁਖੱ ਮਹਿਮਾਨ ਵੱਜੋਂ ਅਤੇ ਸ਼੍ਰੀ ਕ੍ਰਿਸ਼ਨ ਕਿਸ਼ੋਰ ਏ.ਜੀ.ਅੇਮ. ਸਟੇਟ ਬੈਂਕ ਆਫ ਇੰਡੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਰੋਟਰੀ ਕਲੱਬ ਸਾਊਥੁਈਸਟ ਦੇ ਪ੍ਰੈਜੀਿਡੈਂਟ ਅਤੇ ਸੀਨੀਅਰ ਸਿਟੀਜਨ ਵੈਲਫੈਸਰ ਸੁਸਾਇਟੀ ਦੇ ਪ੍ਰਧਾਨ ਰੋਟੇਰੀਅਨ ਪੁਸ਼ਪਿੰਦਰ ਸਿੰਘ ਗਰੋਵਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਅੱਜ ਦੇ ਸਮਾਰੋਹ ਵਿੱਚ ਡਾ: ਧਰਮਵੀਰ ਸਿੰਘ ਪ੍ਰਿੰਸੀਪਲ ਤੇ ਡਾਇਰੈਕਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ, ਸ. ਜਗਬੀਰ ਸਿੰਘ ਡਾਇਰੈਕਟਰ ਇੰਟਰਨੈਸ਼ਨਲ ਫਤਹਿ ਅਕੈਡਮੀ ਅਤੇ ਸ. ਤਜਿੰਦਰ ਸਿੰਘ ਖਾਲਸਾ ਨੂੰ ਆਪਣੇ ਕਿ’ਤੇ ਵਿੱਚ ਉੱਚ ਕਦਰਾਂ-ਕੀਮਤਾਂ ਅਪਨਾਉਣ ਲਈ ਸਨਮਾਨਿਤ ਕੀਤਾ ਗਿਆ। ਸ਼੍ਰੀ ਜਮਨਾ ਦਾਸ ਗੋਗੀਆ ਅਤੇ ਸ਼੍ਰੀ ਚਮਨ ਲਾਲ ਜੁਨੇਜਾ ਨੂੰ ਸੀਨੀਅਰ ਸਿਟੀਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਇਹਨਾਂ ਸਾਰੇ ਸਨਮਾਨਿਤ ਸ਼ਖਸੀਅਤਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਸਾਰਿਆਂ ਨੂੰ ਜੀਵਨ ਦੀ ਇੰਨ੍ਹਾ ਕਦਰਾਂੁਕੀਮਤਾਂ ਅੱਗੇ ਬੱਚਿਆਂ ਵਿੱਚ ਅਪਨਾਉਣ ਲਈ ਯਤਨ ਕਰਨ ਲਈ ਕਿਹਾ। ਉਨ੍ਹਾ ਰੋਟਰੀ ਕੱਲਬ ਸਾਊਥੁਈਸਟ ਦੀ ਇਹੁੋਜਿਹੇ ਪ੍ਰੋਗਰਾਮ ਉਲੀਕਣ ਲਈ ਪ੍ਰਸੰਸਾ ਕੀਤੀ। ਸਮਾਰੋਹ ਦੌਰਾਨ ਰੋਟੇਰੀਅਨ ਸz. ਹਰਮਿੰਦਰ ਸਿੰਘ ਡਿਸਟ੍ਰਿਕ ਗਵਰਨਰ(ਪਾਸਟ) ਨੇ ਰੋਟਰੀ ਇੰਟਰਨੈਸ਼ਨਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਸ਼੍ਰੀ ਅਵਿਨਾਸ ਮਹਿੰਦਰੂ, ਰੋਟੇਰੀਅਨ ਸ਼੍ਰੀ ਜਤਿੰਦਰ ਮਹਿਰਾ ਪ੍ਰੈਜੀਡੈਂਟ, ਇੰਜੀ: ਪੀ. ਐਸ. ਗਰੋਵਰ ਜਿਲ੍ਹਾ ਸੱਕਤਰ ਰੋਟਰੀ, ਸ਼੍ਰੀ ਰਾਕੇਸ਼ ਕਪੂਰ ਵੀ ਸ਼ਾਮਲ ਸਨ। ਇੰਜੀ ਪੀ. ਐਸ. ਘੋਰਵਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਣ ਡਾ: ਵਿਭਾਕਰ ਸ਼ਰਮਾ ਨੇ ਬਾਖੂਬੀ ਨਿਭਾਇਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply