
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੇਰੇ ਦੋਨੋ ਵੱਡੇ ਅਤੇ ਮਸ਼ਹੂਰ ਸਾਥੀ ਮੈਨੂੰ ਛੋਟਾ ਮਹਿਸੂਸ ਨਹੀ ਕਰਾਉਦੇ, ਮੈ ਆਪਣੀ ਜਿੰਦਗੀ ਮੁਸ਼ਕਿਲਾਂ ਵਿਚ ਹੀ ਕੱਟੀ ਹੈ ”ਬੋਲੇ ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿੱਧ ਅੱਖਾਂ ਦੇ ਡਾ. ਦਲਜੀਤ ਸਿੰਘ। ਉਨ੍ਹਾਂ ਨੂੰ ਇਹ ਵੀ ਸਮਝ ਨਹੀ ਆ ਰਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੂੰ ਭਾਜਪਾ ਵਿਚ ਸ਼ਾਮਿਲ ਕਰਕੇ ਭਾਜਪਾ ਨੇ ਕਿਹੜਾ ਤੀਰ ਮਾਰ ਲਿਆ ਹੈ। ਨਾ ਤਾਂ ਉਹ ਕੋਈ ਰਾਜਨੀਤਿਕ ਵਿਅਕਤੀ ਹੈ ਨਾ ਹੀ ਉਨ੍ਹਾਂ ਦਾ ਵੋਟਾਂ ਨਾਲ ਕੋਈ ਸੰਬੰਧ ਹੈ।ਇਹ ਤਾਂ ਸਿਰਫ ਅਕਾਲੀ ਭਾਜਪਾ ਅਰੂਣ ਜੇਤਲੀ ਵੱਲੋ ਨਰਿੰਦਰ ਮੋਦੀ ਨੂੰ ਇਕ ਝੂਣਝੂਣਾ ਦੇਣ ਵਾਲੀ ਗੱਲ ਹੋਈ। ਪ੍ਰੋ. ਦਰਬਾਰੀ ਲਾਲ ਦੇ ਬਾਰੇ ਵਿਚ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਭਾਜਪਾ ਵਿਚ ਜਾਣਾ ਕਾਂਗਰਸ ਨੂੰ ਝਟਕਾ ਤਾਂ ਜਰੂਰ ਹੈ ਪਰ ਭਾਜਪਾ ਨੂੰ ਇਸਦਾ ਕੋਈ ਲਾਭ ਨਹੀ ਮਿਲਣ ਵਾਲਾ। ਇਹ ਆਪਣੇ ਨਾਲ ਲੈ ਕੇ ਜਾ ਰਹੇ ਹਨ ਇਕ ਭ੍ਰਿਸ਼ਟ ਨੇਤਾ ਦੀ ਛਵੀ। ਜੇਕਰ ਕਾਂਗਰਸੀ ਓ.ਪੀ. ਸੋਨੀ ਦਾ ਨਾਂ ਨਸ਼ੇ ਦੇ ਕਾਰੋਬਾਰ ਵਿਚ ਮੁੱਖ ਹੈ ਤਾਂ ਉਨ੍ਹਾਂ ਦਾ ਨਾਂ ਗੈਰ ਕਨੂੰਨੀ ਤਰੀਕੇ ਨਾਲ ਬਿਲਡਿੰਗ ਬਨਾਉਣ ਵਿਚ ਅਗਾਮੀ ਹੈ। ਅਜਿਹਾ ਵੀ ਜਦ ਅਕਾਲੀ ਸਰਕਾਰ ਵਿਚ ਆਉਦੇ ਹਨ ਤਾਂ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾ ਦਿੰਦੇ ਹਨ।ਬਾਬਾ ਰਾਮ ਦੇਵ ਦੇ ਬਾਰੇ ਵਿਚ ਵੀ ਇਹ ਬੋਲੋ ਕਿ ਉਨ੍ਹਾਂ ਰਾਹੁਲ ਗਾਂਧੀ ਦੇ ਬਾਰੇ ਟਿਪਣੀ ਨੇ ਸਮਾਜ ਦੇ ਇਕ ਤਬਕੇ ਨੂੰ ਆਹਤ ਕੀਤਾ ਹੈ। ਇਸੇ ਤਰ੍ਹਾਂ ਮਜੀਠੀਆ ਨੇ ਵੀ ਪਵਿੱਤਰ ਬਾਣੀ ਨਾਲ ਛੇੜ ਛਾੜ ਕਰਕੇ ਆਪਣੇ ਰਾਜਨੀਤਕ ਭਵਿੱਖ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਬਾਕੀ ਸਭ ਕੁਝ ਤਾਕ ਤੇ ਰੱਖ ਦਿਤਾ ਹੈ। ਇਹ ਬੋਲੇ ਕਿ ਉਨ੍ਹਾਂ ਨੂੰ ਡਰ ਹੈ ਕਿ ਬੂਥਾਂ ਤੇ ਵੀ ਵੱਡੀ ਗਿਣਤੀ ਵਿਚ ਗੜਬੜ ਹੋ ਸਕਦੀ ਹੈ ਅਤੇ ਚੌਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਸਾਰੇ ਬੂਥਾਂ ਦੀ ਵੀਡਿਓਗਰਾਫੀ ਵੀ ਹੋਣੀ ਚਾਹੀਦੀ ਹੈ।ਅੱਜ ਵਿਸ਼ਵ ਵਾਲਮੀਕਿ ਕੌਮ ਏਕਤਾ ਧਰਮ ਸਮਾਜ ਦਲਿਤ ਅਤੇ ਆਪ ਸਮਰਥਕਾਂ ਨੇ ਬਾਬਾ ਰਾਮ ਦੇਵ ਜਿਹੜੇ ਮੋਦੀ ਦੇ ਇੱਕ ਮੁੱਖ ਸਮਰਥਕ ਹਨ ਦਾ ਪੁਤਲਾ ਫੁਕਿਆ। ਰਾਮ ਦੇਵ ਦੇ ਬੋਲਾਂ ਤੇ ਇਕ ਸਿਰਫ ਲੋਕਾਂ ਨੂੰ ਨਹੀ ਸਗੋਂ ਚੌਣ ਕਮਿਸ਼ਨ ਦਾ ਵੀ ਗੁੱਸਾ ਫੁਟਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media