
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਉਪਰ ਸਮੇਂ ਦੀਆਂ ਜ਼ਾਲਮ ਸਰਕਾਰ ਵੱਲੋਂ ਪੋਹ ਦੀ ਕੜਾਕੇ ਦੀ ਠੰਢ ਵਿਚ ਢਾਹੇ ਕਹਿਰ ਉਪਰੰਤ ਦੀਵਾਰਾਂ ਵਿਚ ਚਿਣਵਾਏ ਜਾਣ ਦੇ ਹਿਰਦੇਵੇਧਕ ਦਿਹਾੜਿਆਂ ਨੂੰ ਸਮਰਪਿਤ ਸ਼ਬਦ ਗੁਰੂ ਚੇਤਨਾ ਸਮਾਗਮ ਤਹਿਤ ਸਹੀਦੀ ਸਮਾਗਮ ਆਯੋਜਿਤ ਕਰਵਾਇਆ ਗਿਆ।
ਇਸ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਜੀ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪਰਵਾਰ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਥ ਦੇ ਵਾਲੀ, ਚਿੱਟਿਆਂ ਬਾਜ਼ਾਂ ਵਾਲੇ, ਕਲਗ਼ੀਧਰ ਦਸਮੇਸ਼ ਪਿਤਾ ਦੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਗੁਰੂ ਕੇ ਪਿਆਰੇ ਸ਼ਹੀਦ ਸਿੰਘਾਂ ਨੇ ਦੁਸ਼ਮਣ ਦੀ ੧੦ ਲੱਖ ਫ਼ੌਜ ਨਾਲ ਚਮਕੌਰ ਦੀ ਗੜ੍ਹੀ ਦੀ ਜੰਗ ਵਿਚ ਜੂਝਦਿਆਂ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ।ਉਨ੍ਹਾਂ ਕਿਹਾ ਕਿ ਕਲਗ਼ੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਗ ਵਿਚ ਆਪਣੇ ਪਿਆਰੇ ਸਿੰਘਾਂ ਦੇ ਨਾਲ-ਨਾਲ ਚਾਰ ਬੇਟੇ ਵੀ ਸ਼ਹੀਦ ਕਰਵਾਏ, ਪਰ ਮੁੱਖੋਂ ਸੀ ਨਾ ਉਚਰੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਮਾਤਾ ਗੁਜਰੀ ਜੀ ਦੀ ਬੁੱਕਲ ਵਿਚ ਨਿੱਘ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਪਹਿਰਾ ਦਿੰਦੇ ਹੋਏ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੇ ਆਪਣੀ ਨਿੱਕੀ ਜਿੰਦ ਕੌਮ ਦੇ ਲੇਖੇ ਲਾ ਕੇ ਅਮਰ ਸਹੀਦੀਆਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਦੀ ਸ਼ਹੀਦ ਦਾਸਤਾਨਾਂ ਦੀ ਕਲਪਨਾ ਕਰਦਿਆਂ ਹੀ ਅੱਖਾਂ ਨਮ ਹੋ ਜਾਂਦੀਆਂ ਹਨ ਉਨ੍ਹਾਂ ਸੰਗਤਾਂ ਨੂੰ ਸਿੱਖੀ ਬਾਣੇ, ਗੁਰਬਾਣੀ ਦੇ ਨਿੱਤਨੇਮੀ ਅਤੇ ਪਰਪੱਕ ਹੋਣ ਦਾ ਪ੍ਰਣ ਵੀ ਕਰਵਾਇਆ। ਇਸ ਮੌਕੇ ਅਸਥਾਨ ਦੇ ਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਫ਼ੌਜੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਸੇਵਾ ਦਲ ਦੀ ਅਹਿਮ ਮੀਟਿੰਗ ਵੀ ਆਯੋਜਿਤ ਕਰਵਾਈ ਗਈ ਅਤੇ ਉਸ ਵਿਚ ਗ਼ਰੀਬ ਲੋੜਵੰਦ ਪਰਵਾਰ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ, ਖ਼ੂਨਦਾਨ ਕੈਂਪ, ਮੈਡੀਕਲ ਚੈੱਕਅਪ ਕੈਂਪ, ਵਾਤਾਵਰਨ ਨੂੰ ਸੁੱਧ ਬਣਾਉਣ ਲਈ ਪੈਂਦੇ ਲਗਾਉਣ ਦੇ ਕੈਂਪਾਂ ਦੀ ਨਵੇਂ ਵਰ੍ਹੇ ਵਿਚ ਸ਼ੁਰੂਆਤੀ ਮਿਤੀਆਂ ਨਿਰਧਾਰਿਤ ਕੀਤੀਆਂ ਗਈਆਂ ਇਸੇ ਤਹਿਤ ਮਿਤੀ ੬ ਮਾਰਚ ਨੂੰ ਸਮੂਹਿਕ ਅਨੰਦ ਕਾਰਜ ਸਮਾਗਮ । ਇਸ ਮੌਕੇ ਭਾਈ ਦਵਿੰਦਰ ਸਿੰਘ, ਭਾਈ ਪਰਗਟ ਸਿੰਘ, ਭਾਈ ਬਲਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਹਰਪ੍ਰੀਤ ਸਿੰਘ ਤੋਂ ਇਲਾਵਾ ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media