Monday, October 5, 2026

ਸੰਦੌੜ ਤੋਂ ਫਤਹਿਗੜ੍ਹ ਸਾਹਿਬ ਲਈ ਸੰਗਤਾਂ ਦਾ ਵੱਡਾ ਪੈਦਲ ਜਥਾ ਰਵਾਨਾ

2712201507
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬਾ ਸੰਦੌੜ ਦੇ ਸੰਤ ਬਾਬਾ ਅਤਰ ਸਿੰਘ ਖਾਲਸਾ ਨਗਰ ਤੋਂ ਸੰਗਤਾਂ ਦਾ ਇਕ ਵੱਡਾ ਜਥਾ ਫਤਹਿਗੜ੍ਹ ਸਾਹਿਬ ਸਹੀਦੀ ਜੋੜ ਮੇਲੇ ਦੇ ਲਈ ਅੱਜ ਸਵੇਰੇ 4.00 ਵਜੇ ਪੈਦਲ ਰਵਾਨਾ ਹੋਇਆ।ਯਾਤਰਾ ਸੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ਦੇਗ ਕਰਵਾਈ ਗਈ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਯਾਤਰਾ ਫਤਹਿਗੜ ਸਾਹਿਬ ਲਈ ਰਵਾਨਾ ਹੋਈ।ਇਸ ਮੌਕੇ ਉਘੇ ਸਮਾਜ ਸੇਵੀ ਕਰਮਜੀਤ ਸਿੰਘ, ਜਨਾਬ ਨਛੱਤਰ ਸਿੰਘ ਲੋਟੇ, ਮਾਸਟਰ ਸੁਖਬੀਰ ਸਿੰਘ, ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਹਰ ਸਾਲ ਇਸ ਨਗਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਪੈਦਲ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੇ ਲਾਸਾਨੀ ਸਹਾਦਤ ਦਿੱਤੀ ਸੀ ਅਤੇ ਸਾਨੂੰ ਵੀ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਹਰ ਇਕ ਸਿੱਖ ਅੰਮ੍ਰਿਤਧਾਰੀ ਹੋਕੇ ਬਾਣੀ ਅਤੇ ਬਾਣੇ ਨਾਲ ਜੁੜੇ।ਉਨ੍ਹਾਂ ਦੱਸਿਆ ਕਿ ਇਹ ਪੈਦਲ ਯਾਤਰਾ ਪਹਿਲੇ ਦਿਨ ਮਾਤਾ ਗੁਜਰੀ ਸਰਾਂ ਵਿਚ ਠਹਿਰੇਗੀ ਜਦਕਿ ਅਗਲੇ ਦਿਨ ਗੁਰਦੁਆਰਾ ਠੰਡਾ ਬੁਰਜ ਸਾਹਿਬ ਅਤੇ ਗੁ. ਜੋਤੀ ਸਰੂਪ ਵਿਖੇ ਸਮਾਗਮ ਵਿਚ ਸਮੂਲੀਅਤ ਕਰਨਗੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply