
ਅੰਮ੍ਰਿਤਸਰ, ੨੭ ਦਸੰਬਰ (ਜਗਦੀਪ ਸਿੰਘ ਸੱਗੂ)- ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਜਗਤ ਮਿੱਤਰ ਸੋਨੀ ਦੇ ਸਵਰਗਵਾਸ ਹੋ ਜਾਣ ‘ਤੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਲੋਂ ਪੁੱਜਣ ਦਾ ਸਿਲਸਿਲਾ ਜਾਰੀ ਹੈ।ਪੰਜਾਬ ਅਤੇ ਸ਼ਹਿਰ ਦੇ ਕਈ ਸਿਆਸੀ ਤੇ ਉਘੀਆਂ ਹਸਤੀਆਂ ਨੇ ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਕਾਸ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਅਫਸੋਸ ਕਰਨ ਵਾਲਿਆਂ ਵਿੱਚ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਨੀਤ ਕੋਚਰ ਡਾਇਰੈਕਟਰ ਖੰਨਾ ਪੇਪਰ ਮਿੱਲ, ਰਾਜ ਮਹਿੰਦਰ ਮਜੀਠੀਆ ਸਾਬਕਾ ਰਾਜ ਸਭਾ ਮੈਂਬਰ, ਸੁਰਜੀਤ ਕੋਹਲੀ, ਸਰਬਜੀਤ ਸਿੰਘ ਰਾਜੂ, ਸੁਖਪਾਲ ਭੁੱਲਰ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ, ਤਲਬੀਰ ਗਿੱਲ, ਡਾ. ਡੀ.ਐਮ.ਸੈਣੀ ਫੋਰਟਿਸ ਐਸਕੋਰਟ, ਡਾ. ਵਨੀਤ ਸਹਿਗਲ, ਪਿਆਰਾ ਲਾਲ ਸੇਠ, ਸੰਦੀਪ ਸਿੱਪੀ, ਰਵਿੰਦਰ ਸਰਪਾਲ, ਵਿਜਿਰ ਚੰਦ, ਸੰਦੀਪ ਸਿੱਪੀ, ਰਛਪਾਲ ਸਿੰਘ ਆਦਿ ਸ਼ਾਮਿਲ ਹਨ।ਸ੍ਰੀ ਸੋਨੀ ਨੇ ਦੱਸਿਆ ਕਿ ਜਗਤ ਮਿੱਤਰ ਸੋਨੀ ਨਮਿਤ ਰਸਮ ਕਿਰਿਆ ੫ ਜਨਵਰੀ ਨੂੰ ੧:੦੦ ਤੋਂ ੨:੦੦ ਵਜੇ ਤੱਕ ਸ਼ਿਵਾ ਜੀ ਪਾਰਕ, ਰਾਣੀ ਕਾ ਬਾਗ ਨਜ਼ਦੀਕ ਮਾਤਾ ਮੰਦਰ ਅੰਮ੍ਰਿਤਸਰ ਵਿਖੇ ਹੋਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media