Friday, April 17, 2026

ਗ੍ਰੈਮੀ ਅਵਾਰਡ ਜੇਤੂ ਪੰਡਿਤ ਵਿਸ਼ਵ ਮੋਹਨ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੋਹਿਆ

PPN2912201512

ਅਮ੍ਰਿਤਸਰ, 29 ਦਸਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦੇ ਚੱਲ ਰਹੇ ਰਿਫਰੈਸ਼ਰ ਕੋਰਸ ਇਨ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਮੌਕੇ ਗ੍ਰੈਮੀ ਅਵਾਰਡ ਜੇਤੂ ਪੰਡਿਤ ਵਿਸ਼ਵ ਮੋਹਨ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੋਹਿਆ ਅਤੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਸੰਗੀਤ ਵਿਭਾਗ ਦੇ ਮੁਖੀ, ਡੀਨ ਫਾਈਨ ਆਰਟਸ ਅਤੇ ਕੋਰਸ ਕੋਆਰਡੀਨੇਟਰ, ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਪੰਡਿਤ ਵਿਸ਼ਵਮੋਹਨ ਨੇ ਕਲਾਸੀਕਲ ਮੋਹਨ ਵੀਨਾ ਦੀ ਪੇਸ਼ਕਾਰੀ ਕੀਤੀ ਅਤੇ ਬਨਾਰਸ ਘਰਾਣੇ ਦੇ ਸ੍ਰੀ ਅਭਿਸ਼ੇਕ ਮਿਸ਼ਰਾ ਨੇ ਤਬਲੇ ਨਾਲ ਉਨ੍ਹਾਂ ਦੀ ਬਾਖੂਬੀ ਸੰਗਤ ਕੀਤੀ। ਉਨ੍ਹਾਂ ਨੇ ਵਿਸ਼ਵਰੰਜਨੀ ਰਾਗ ਪੇਸ਼ ਕੀਤਾ ਜੋ ਕਿ ਇਸਤਰੀ ਸ਼ਕਤੀ ਨੂੰ ਸਮਰਪਿਤ ਸੀ। ਪੰਡਿਤ ਵਿਸ਼ਵਮੋਹਨ ਨੇ ਦੱਸਿਆ ਕਿ ਇਹ ਰਾਗ ਮਾਂ ਦੁਰਗਾ ਸ਼ਕਤੀ ਦੀ ਉਪਾਸਨਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਉਨਾਂ੍ਹ ਦੀ ਮਾਤਾ ਦਾ ਕਾਫੀ ਪ੍ਰਭਾਵ ਹੈ ਜੋ ਪ੍ਰਸਿੱਧ ਗਾਇਕਾ ਸਨ। ਉਨ੍ਹਾਂ ਵੱਲੋਂ ਪ੍ਰਸਤੁਤ ਕੀਤਾ ਗਿਆ ‘ਕੇਸਰੀਆ ਬਾਲਮ ਰੇ ਆਉ ਪਧਾਰੋ ਮਾਰੇ ਦੇਸ’ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾਇਆ।
ਉਨ੍ਹਾਂ ਯੂਨੀਵਰਸਿਟੀ ਆਉਣ ‘ਤੇ ਡਾ. ਗੁਰਪ੍ਰੀਤ ਕੌਰ ਅਤੇ ਨਾਰਥ ਜ਼ੋਨ ਕਲਚਰ ਸੈਂਟਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਦੀ ਡਾਇਰੈਕਟਰ, ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਡਾ. ਰੇਣੂ ਭਾਰਦਵਾਜ, ਸ. ਰਜਿੰਦਰ ਮੋਹਨ ਸਿੰਘ ਛੀਨਾ, ਆਨਰੇਰੀ ਸੈਕਟਰੀ, ਖਾਲਸਾ ਕਾਲਜ ਗਵਰਨਿੰਗ ਕੌਂਸਲ, ਡਾ. ਨੀਲਮ ਸੇਠੀ, ਪ੍ਰਿੰਸੀਪਲ, ਐਸ.ਡੀ. ਕਾਲਜ ਗੁਰਦਾਸਪੁਰ, ਸ੍ਰੀ ਪ੍ਰਭਾਕਰ, ਸ਼੍ਰੀ ਮੁਰਲੀ ਮਨੋਹਰ ਤੋਂ ਇਲਾਵਾ ਰਿਫਰੈਸ਼ਰ ਕੋਰਸ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply