ਬਠਿੰਡਾ, 30 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ, ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਗੋਬਿੰਦ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗਲੀ ਨੰਬਰ 6, ਫੂਲ ਰੋਡ, ਨੇੜੇ ਟਰੱਕ ਯੂਨੀਅਨ, ਰਾਮਪੁਰਾ ਫੂਲ ਦੇ ਨਵਾਂ ਮਕਾਨ ਬਣਾਉਣ ਲਈ ਲਏ ਲੋਨ ਸਬੰਧੀ ਇਕੂਟੇਬਲ ਮਾਰਟਗੇਜ ਸਰਟੀਫਿਕੇਟ ਜਾਰੀ ਕਰਨ ਬਦਲੇ ਲਛਮਣ ਦਾਸ, ਕਲਰਕ ਦਫਤਰ ਨਗਰ ਕੌਂਸਲ ਰਾਮਪੁਰਾ ਫੂਲ ਵੱਲੋਂ ਮੁੱਦਈ ਪਾਸੋਂ 17,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਮੁੱਦਈ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਲਛਮਣ ਦਾਸ, ਕਲਰਕ 10,000/-ਰੁਪਏ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣੇ 10,000/-ਰੁਪਏ ਰਿਸ਼ਵਤੀ ਨੋਟ ਹਾਸਲ ਕਰਦੇ ਹੋਏ ਲਛਮਣ ਦਾਸ, ਕਲਰਕ ਨੂੰ ਭੁਪਿੰਦਰ ਸਿੰਘ, ਡੀ.ਐਸ.ਪੀ, ਵਬ, ਯੂਨਿਟ ਬਠਿੰਡਾ ਵੱਲੋਂ ਸਮੇਤ ਸ਼ੈਡੋ ਗਵਾਹ ਵਿਜੇ ਕੁਮਾਰ ਪੁੱਤਰ ਲੇਖ ਰਾਜ ਵਾਸੀ ਨਾਨਕ ਬਸਤੀ, ਨੇੜੇ ਬੱਸ ਸਟੈਂਡ, ਰਾਮਪੁਰਾ ਫੂਲ, ਸਰਕਾਰੀ ਗਵਾਹ ਡਾਕਟਰ ਅਜੈ ਗੁਪਤਾ ਅਤੇ ਮਨਦੀਪ ਕੁਮਾਰ, ਫਾਰਮਾਸਿਸਟ, ਸਿਵਲ ਹਸਪਤਾਲ, ਬਠਿੰਡਾ ਦੀ ਹਾਜ਼ਰੀ ਵਿੱਚ ਦੋਸ਼ੀ ਉੱਕਤ ਨੂੰ ਮੁੱਦਈ ਪਾਸੋ ਬਤੌਰ ਰਿਸ਼ਵਤ 10,000/-ਰੁਪੈ: ਹਾਸਲ ਕਰਦੇ ਨੂੰ ਮੌਕੇ ਪਰ ਰੰਗੇ ਹੱਥੀਂ ਕਾਬੂ ਕੀਤਾ। 10,000/-ਰੁਪਏ ਦੇ ਰਿਸ਼ਵਤੀ ਨੋਟ ਲਛਮਣ ਦਾਸ, ਕਲਰਕ ਪਾਸੋਂ ਮੌਕੇ ਤੇ ਬਰਾਮਦ ਕੀਤੇ ਗਏ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 22 ਮਿਤੀ 29-12-2015 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ?
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media