Monday, March 16, 2026

ਪੰਜਾਬ ਵਿੱਚੋਂ ਪਤਿਤਪੁਣਾ ਖਤਮ ਕਰਨ ਬਿਆਨਾਂ ਦੀ ਬਜ਼ਾਏ ਸੁਖਬੀਰ ਤੁਰੰਤ ਅਸਤੀਫਾ ਦੇਵੇ- ਸਰਨਾ

Paramjit Singh Sarna

ਨਵੀ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਵਿੱਚ ਵੱਧ ਰਹੇ ਪਤਿਤਪੁਣੇ ਤੋ ਰੋਕ ਲਗਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼ੋਮਣੀ ਕਮੇਟੀ ਤੇ ਪਿਛਲੇ 30 ਸਾਲਾਂ ਅਤੇ 15 ਸਾਲ ਪੰਜਾਬ ਸਰਕਾਰ ਕੇ ਅਕਾਲੀ ਦਲ ਬਾਦਲ ਦਾ ਹੀ ਕਬਜ਼ਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸਰਕਾਰ ਬਰਾਬਰ ਦੇ ਜਿੰਮੇਵਾਰ ਹਨ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਬੇੜੀ ਡੱਬਦੀ ਵੇਖ ਕੇ ਹੁਣ ਪੰਜਾਬ ਦੀ ਤਰਸਯੋਗ ਹਾਲਤ ਲਈ ਮੱਗਰਮੱਛ ਦੇ ਹੰਝੂ ਨਹੀ ਵਹਾਉਣੇ ਚਾਹੀਦੇ ਸਗੋ ਪੰਜਾਬ ਦੀ ਬਰਬਾਦੀ ਲਈ ਆਪਣੀ ਜਿੰਮੇਵਾਰੀ ਕਬੂਲ ਕੇ ਤੁਰੰਤ ਅਹੁਦੇ ਤੋ ਅਸਤੀਫੇ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 90 ਫੀਸਦੀ ਤੋ ਵੀ ਉਪਰ ਪੰਜਾਬ ਦੇ ਨੌਜਵਾਨ ਅਕਾਲੀ ਸਰਕਾਰ ਦੀਆ ਗਲਤ ਨੀਤੀਆਂ ਕਾਰਣ ਨਸ਼ੀਲੇ ਪਦਾਰਥਾਂ ਦੀ ਦਲਦਲ ਫਸ ਚੁੱਕੇ ਹਨ ।ਉਹਨਾਂ ਕਿਹਾ ਕਿ ਸਰਕਾਰ ਨੇ ਇੱਕ ਪਾਸੇ 429 ਸਕੂਲ ਬੰਦ ਕਰਕੇ 1500 ਨਵੇਂ ਠੇਕੇ ਖੋਹਲ ਦਿੱਤੇ ਹਨ ਤੇ ਦੂਜੇ ਪਾਸੇ ਪੰਜਾਬ ਵਿੱਚ ਨਸ਼ਾਬੰਦੀ ਦੀਆ ਬਾਤਾਂ ਪਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁੱਠੇ ਰਾਹ ਪਾ ਕੇ ਹੁਣ ਸੁਖਬੀਰ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਹੀ ਵਾਪਸ ਨਹੀ ਲਿਆ ਸਕਦੇ ਸਗੋ ਇਹਨਾਂ ਨੂੰ ਆਪਣੇ ਆਹੁਦੇ ਛੱਡ ਕੇ ਕੀਤੇ ਪਾਪਾਂ ‘ਤੇ ਪਸ਼ਚਾਤਾਪ ਕਰਨਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪੰਥਕ ਸਰਕਰ ਸਮਝ ਕੇ ਪਾਈਆ ਸਨ ਪਰ ਬਾਦਲਾਂ ਦੀ ਸਰਕਾਰ ਤਾਂ ਬਾਬਰਾਂ ਜਾਬਰਾ ਤੋ ਮਾੜੀ ਸਾਬਤ ਹੋਈ ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਤਿੰਨ ਸਾਲਾ ਵਿੱਚ ਜੋ ਬਾਦਲ ਮਾਰਕਾ ਦਿੱਲੀ ਕਮੇਟੀ ‘ਤੇ ਕਾਬਜ਼ ਧਿਰ ਨੇ ਕੀਤਾ ਹੈ ਉਹ ਵੀ ਦਿੱਲੀ ਸਿੱਖਾਂ ਦੇ ਧਿਆਨ ਵਿੱਚ ਹੈ ਅਤੇ ਇਹਨਾਂ ਕਬਜ਼ਾਧਾਰੀਆਂ ਨੇ ਸਿਰਫ ਗੋਲਕ ਨੂੰ ਹੀ ਨਹੀ ਲੁੱਟਿਆ ਸਗੋ ਜਿਹੜੀਆ 98 ਕਰੋੜ ਦੀਆ ਐਫ.ਡੀ.ਆਰ ਉਹਨਾਂ ਨੇ ਆਪਣੇ ਸੇਵਾ ਕਾਰਜਕਾਲ ਦੌਰਾਨ ਇਕੱਠੀਆਂ ਕੀਤੀਆ ਸਨ ਉਹ ਵੀ ਛੱਕ ਗਏ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply