ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਦਲ ਖਾਲਸਾ ਨੇ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਪੰਜ ਪਿਆਰਿਆਂ ਵਲੋਂ ਜਥੇਦਾਰਾਂ ਨੂੰ ਹਟਾਉਣ ਦੇ ਆਦੇਸ਼ ‘ਤੇ ਵਿਚਾਰ ਕਰਨ ਲਈ 1 ਜਨਵਰੀ ਨੂੰ ਸੱਦੀ ਮੀਟਿੰਗ ਵਿੱਚ ਪੰਥ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫੈਸਲਾ ਕਰਨ ।
ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਵਲੋਂ ਸ਼ੋ੍ਰਮਣੀ ਕਮੇਟੀ ਨੂੰ ਤਖਤਾਂ ਦੇ ਜਥੇਦਾਰ ਬਰਖਾਸਤ ਕਰਨ ਲਈ ਦਿੱਤਾ ਅਲਟੀਮੇਟਮ ਸਾਰੇ ਪੰਥ ਦੀ ਆਵਾਜ਼ ਹੈ ਅਤੇ ਦਲ ਖਾਲਸਾ ਪੰਜ ਪਿਆਰਿਆਂ ਦੇ ਇਸ ਫੈਸਲੇ ਦੇ ਨਾਲ ਖੜਾ ਹੈ। ਉਹਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇ ਅਵਤਾਰ ਸਿੰਘ, ਪੰਜ ਪਿਆਰਿਆਂ ਨੂੰ ਕਮੇਟੀ ਦੇ ਮੁਲਾਜ਼ਮ ਸਮਝ ਕੇ ਉਹਨਾਂ ਦੇ ਫੈਸਲੇ ਦੀ ਅਹਿਮੀਅਤ ਨੂੰ ਛੁਟਾਉਣ ਦੀ ਗਲਤੀ ਨਾ ਕਰਨ।ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦਾ ਸਤਿਕਾਰ ਹਰ ਸਿੱਖ ਇਸ ਕਰਕੇ ਕਰ ਰਿਹਾ ਹੈ, ਕਿਉਕਿ ਉਹ ਪੰਥਕ ਭਾਵਨਾਵਾਂ ਅਤੇ ਰਵਾਇਤਾਂ ਅਨੁਸਾਰ ਫੈਸਲੇ ਕਰ ਰਹੇ ਹਨ।ਜਦਕਿ ਇਸ ਦੇ ਉਲਟ ਤਖਤਾਂ ਦੇ ਜਥੇਦਾਰਾਂ ਦਾ ਤ੍ਰਿਸਕਾਰ ਏਸ ਕਰਕੇ ਹੋ ਰਿਹਾ ਹੈ ਕਿਉਕਿ ਉਹ ਪੰਥਕ ਭਾਵਨਾਵਾਂ ਦੇ ਉਲਟ ਜਾ ਕੇ ਫੈਸਲੇ ਕਰ ਰਹੇ ਹਨ।ਉਹਨਾਂ ਜਥੇ: ਅਵਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਪੰਜ ਪਿਆਰਿਆਂ ਉਤੇ ਕੁਹਾੜਾ ਚਲਾਉਣ ਦੀ ਮੁੜ ਬੱਜ਼ਰ ਗਲਤੀ ਨਾ ਕਰਨ ਸਗੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਵਿਵਾਦਿਤ ਜਥੇਦਾਰਾਂ ਨੂੰ ਛੇਤੀ ਤੋਂ ਛੇਤੀ ਅਹੁੱਦਿਆਂ ਤੋਂ ਫਾਰਗ ਕਰਨ।
ਉਹਨਾਂ ਕਿਹਾ ਕਿ ਪੰਜ ਪਿਆਰਿਆਂ ਵਲੋਂ 2 ਜਨਵਰੀ ਨੂੰ ਦਾਗੀ ਅਤੇ ਵਿਵਾਦਿਤ ਹੋ ਚੁੱਕੇ ਇਹਨਾਂ ਜਥੇਦਾਰਾਂ ਨੂੰ ਅਹੁਦਿਆਂ ਤੋਂੇ ਹਟਾਉਣ ਲਈ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ, ਉਹ ਦਾ ਉਸ ਸਮਰਥਨ ਕਰਨਗੇ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media