Friday, March 20, 2026

ਐਮਰਜੈਂਸੀ ਮਹਿਲਾ ਡਾਕਟਰ ਨੇ ਬਿਮਾਰ ਬੱਚੇ ਨੂੰ ਆਮ ਮਰੀਜ਼ ਕਹਿ ਕੇ ਦੇਖਣ ਤੋਂ ਕੀਤਾ ਇਨਕਾਰ

PPN3112201508

ਬਠਿੰਡਾ, 31 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਵੇਂ ਪੰਜਾਬ ਸਰਕਾਰ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਦੇ ਦਾਅਵੇ ਕਰਦੀ ਨਹੀਂ ਥਕਦੀ ਪਰ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਦੁਆਰਾ ਮਰੀਜਾਂ ਪ੍ਰਤੀ ਅਪਣਾਏ ਜਾ ਰਹੇ ਘਟੀਆ ਵਤੀਰੇ ਕਾਰਨ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। ਅਜਿਹਾ ਹੀ ਵਾਕਿਆ ਅੱਜ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਔਰਤ ਅਤੇ ਬੱਚਿਆਂ ਦੇ ਵਿਭਾਗ ਵਿੱਚ ਵੇਖਣ ਨੂੰ ਮਿਲਿਆ। ਗੁਰੂ ਨਗਰੀ ਵਾਸੀ ਕਰਮਜੀਤ ਕੌਰ ਆਪਣੇ ਢਾਈ ਸਾਲਾ ਦੋਹਤੇ ਨੂੰ ਇਲਾਜ਼ ਲਈ ਹਸਪਤਾਲ ਵਿਖੇ ਡਿਊਟੀ ਪਰ ਤਾਇਨਾਤ ਮਹਿਲਾ ਡਾਕਟਰ ਮਨੀਤਾ ਕੋਲ ਲੈ ਕੇ ਗਈ ਤਾਂ ਉਸ ਵਕਤ ਡਾਕਟਰਨੀ ਨੇ ਕਿਹਾ ਕੇ ਬਾਹਰ ਬੈਠੋ। ਕਰਮਜੀਤ ਕੌਰ ਨੇ ਦੱਸਿਆ ਕਿ ਉਹ ਕਿਸੇ ਹੋਰ ਨਾਲ ਗੱਲਾਂ ਕਰਦੀ ਰਹੀ ਪਰ ਉਸਨੂੰ ਆਵਾਜ਼ ਨਹੀਂ ਮਾਰੀ। ਜਦ ਉਸਨੇ ਫਿਰ ਕਿਹਾ ਕਿ ਉਸਦਾ ਬੱਚਾ ਗੰਭੀਰ ਬਿਮਾਰ ਹੈ ਤੇ ਉਹ ਗੱਲਾਂ ਕਰ ਰਹੀ ਹੈ ਤਾਂ ਡਾਕਟਰਨੀ ਨੇ ਕਿਹਾ ਕਿ ਇਹ ਸਰਕਾਰੀ ਹਸਪਤਾਲ ਹੈ ਇੱਥੇ ਤਾਂ ਇਸੇ ਤਰ੍ਹਾਂ ਹੀ ਚਲਦਾ ਹੈ ਜੋ ਕਰਨਾ ਕਰ ਲਵੋ, ਜਿਆਦਾ ਕਾਹਲ ਹੈ ਤਾਂ ਕਿਸੇ ਪ੍ਰਾਈਵੇਟ ਹਸਪਤਾਲ ਲੈ ਜਾਵੋ। ਜਦ ਕਰਮਜੀਤ ਕੌਰ ਆਪਣਾ ਮਸਲਾ ਲੈ ਕੇ ਐਸਐਮਓ ਸ਼ਤੀਸ਼ ਕੁਮਾਰ ਕੋਲ ਉਠਾਇਆ ਤਾਂ ਉਨ੍ਹਾਂ ਇਕ ਹੋਰ ਡਾਕਟਰ ਅੰਜਲੀ ਨੂੰ ਦਿਖਾਉਣ ਲਈ ਕਿਹਾ ਤਾਂ ਡਾ. ਅੰਜਲੀ ਨੇ ਬੱਚੇ ਦੀ ਗੰਭੀਰ ਹਾਲਤ ਦੇਖਦਿਆਂ ਤੁਰੰਤ ਐਮਰਜੈਂਸੀ ਘੋਸ਼ਿਤ ਕਰਕੇ ਦਾਖਲ ਕੀਤਾ ਤੇ ਇਲਾਜ਼ ਸ਼ੁਰੂ ਕੀਤਾ। ਇਸ ਸਬੰਧੀ ਜਦ ਐਸਐਮਓ ਸਤੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਕਿਹਾ ਕਿ ਡਾ. ਮਨੀਤਾ ਦੀ ਕੋਈ ਗਲਤੀ ਨਹੀਂ ਕਿਉਂਕਿ ਉਹ ਪਹਿਲਾਂ ਹੀ ਐਮਰਜੈਂਸੀ ਬੱਚੇ ਨੂੰ ਚੈਕ ਕਰ ਰਹੀ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply