
ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੂਰੀ ਤਰਾਂ ਮੈਦਾਨ ਵਿਚ ਡਟੀ ਆਮ ਆਦਮੀ ਪਾਰਟੀ ਨੂੰ ਹਲਕਾ ਮਾਲੇਰਕੋਟਲਾ ਵਿਚ ਜਬਰਦਸਤ ਹੁਲਾਰਾ ਮਿਲ ਰਿਹੈ ਹੈ ਅਤੇ ਇਕ ਤੋਂ ਇਕ ਬਾਅਦ ਹਲਕੇ ਦੇ ਪਿੰਡਾਂ ਵਿਚ ਲੋਕ ਧੜਾ ਧੜਾ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।ਬੀਤੇ ਦਿਨੀਂ ਪਿੰਡ ਧਨੋਂ ਤੋਂ ਬਾਅਦ ਹੁਣ ਦਸੌਧਾ ਸਿੰਘ ਵਾਲਾ ਵਿਖੇ ਸੈਕੜੈ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।ਪਿੰਡ ਦਸੌਧਾ ਸਿੰਘ ਵਾਲਾ ਵਿਖੇ ਹੋਏ ਸਮਾਗਮ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਪਰਿਵਾਰਾਂ ਨੂੰ ਸ. ਜਸਬੀਰ ਸਿੰਘ ਜੱਸੀ ਸੇਖੋਂ ਇੰਚਾਰਜ ਸੰਗਰੂਰ, ਵਿਜੇ ਚੌਹਾਨ, ਯੂਥ ਵਿੰਗ ਦੇ ਮੀਤ ਪ੍ਰਧਾਨ ਅਬਜਿੰਦਰ ਸੰਘਾ ਨੇ ਪਾਰਟੀ ਵਿਚ ਸ਼ਾਮਲ ਕੀਤਾ।ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਨੇ ਭਗਵੰਤ ਮਾਨ ਸੰਸਦ ਮੈਂਬਰ ਦੀ ਅਗਵਾਈ ਹੇਠ ਕੰਮ ਕਰਨ ਦਾ ਐਲਾਨ ਕੀਤਾ।ਇਸ ਮੌਕੇ ਜੁੜੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਜੱਸੀ ਸੇਖੋਂ ਨੇ ਕਿਹਾ ਕਿ ਜਿਸ ਤਰਾਂ ਦਾ ਰੁਝਾਨ ਲੋਕਾਂ ਵਿਚ ਲੱਗ ਰਿਹਾਹੈ ਉਸਨੂੰ ਦੇਖਕੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਵੋਟਾਂ ਆਉਣ ਤੱਕ ਕਾਂਗਰਸ ਅਤੇ ਅਕਾਲੀ ਦਲ ਦਾ ਕੋਈ ਵੀ ਸਮਰਥਕ ਨਹੀਂ ਰਹਿਣਾ ।ਅਬਜਿੰਦਰ ਸੰਘਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਦਿੱਲੀ ਵਾਂਗ ਆਪ ਪਾਰਟੀ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਅਤੇ ਲੋਕ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਇਨੇ ਅੱਕ ਚੁੱਕੇ ਹਨ ਕਿ ਉਹ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੋਕ ਦੇਖ ਚੁੱਕੇ ਹਨ ਅਤੇ ਕੋਈ ਵੀ ਹੁਣ ਇਨ੍ਹਾਂ ਦੇ ਯਕੀਨ ਨਹੀਂ ਕਰੇਗਾ।
ਇਸ ਮੌਕੇ ਪੰਨੂੰ ਕਾਤਰੋਂ ਇੰਚਾਰਜ ਯੂਥ ਵਿੰਗ, ਰਾਜੂ ਕੁਠਾਲਾ, ਜਸਵੰਤ ਸਿੰਘ ਸਾਹੀ ਹਰਜੀਤ ਸਿੰਘ ਕਲਿਆਣ, ਰਣਜੀਤ ਝਨੇਰ, ਚਰਨਜੀਤ ਸਿੰਘ ਚੀਮਾ, ਵੇਦ ਪ੍ਰਕਾਸ ਫਰਵਾਲੀ, ਜਗਜੀਤ ਸਿੰਘ ਫੌਜੀ ਖੁਰਦ, ਅਮਨ ਸਿੰਘ ਬਾਪਲਾ, ਅੱਛਰਾ ਸਿੰਘ ਮਾਣਕਵਾਲ, ਨਾਹਰ ਸਿੰਘ ਦਸੌਧਾ ਸਿੰਘ ਵਾਲਾ, ਕਰਨਦੀਪ ਸਿੰਘ ਬਾਪਲਾ, ਹਰਮੇਲ ਸਿੰਘ ਕਲਿਆਣ, ਜੁਗਰਾਜ ਸਿੰਘ ਲਖਬੀਰ ਸਿੰਘ ਲੱਖੀ, ਸਾਹਿਬ ਸਿੰਘ ਕਸਬਾ ਭੁਰਾਲ, ਜਗਤਾਰ ਸਿੰਘ, ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਗੁਰਮਿੰਦਰ ਸਿੰਘ ਕੰਗ,ਦਲਵੀਰ ਸਿੰਘ ਕਲਿਆਣ, ਜਗਮੋਹਨ ਸਿੰਘ ਫੌਜੇਵਾਲ, ਆਦਿ ਹਾਜਰ ਸਨ।
Punjab Post Daily Online Newspaper & Print Media