Thursday, August 6, 2026

ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮਾਂ ਮਿੱਟੀ ਦੀਆਂ ਯਾਦਾਂ’ ਪੁਸਤਕ ਰਲੀਜ਼ ਸਮਾਰੋਹ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮਾਂ ਮਿੱਟੀ ਦੀਆਂ ਯਾਦਾਂ’ ਪੁਸਤਕ ਰਿਲੀਜ਼ ਸਮਾਰੋਹ ਮਿਤੀ 2 ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫਰਵਾਲੀ ਨੇ ਦੱਸਿਆ ਕਿ ਪ੍ਰਿੰਸੀਪਲ ਸ. ਬਲਦੇਵ ਸਿੰਘ ਫਰਵਾਲੀ ਦੀ ਕਿਤਾਬ ਮਾਂ ਮਿੱਟੀ ਦੀਆਂ ਯਾਦਾਂ ਕਿਤਾਬ ਦੇ ਰਿਲੀਜਕ ਸਮਾਗਮ ਵਿਚ ਮੁੱਖ ਮਹਿਮਾਨ ਸ.ਜਗਮੀਤ ਸਿੰਘ ਪੰਧੇਰ ਉੱਘੇ ਕਹਾਣੀਕਾਰ ਹੋਣਗੇ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਮੱਘਰ ਸਿੰਘ ਇਸ ਕਿਤਾਬ ਤੇ ਪਰਚਾ ਪੜ੍ਹਨਗੇ। ਇਸ ਸਬੰਧੀ ਨਾਇਬ ਸਿੰਘ ਬੁੱਕਣਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਵਿੱਚ ਸਾਹਿਤ ਸਭਾ ਧੂਰੀ, ਪੰਜਾਬੀ ਸਾਹਿਤ ਸਭਾ ਸੰਗਰੂਰ, ਸਾਹਿਤ ਸਭਾ ਸ਼ੇਰਪੁਰ ਮੁੱਖ ਤੌਰ ਤੇ ਸ਼ਾਮਿਲ ਹੋਣਗੀਆਂ। ਇਸ ਸਬੰਧੀ ਸਾਰੇ ਸਾਹਿਤਕ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ।ਇਸ ਸਮੇਂ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਨਿਰਮਲ ਸਿੰਘ ਸੰਦੌੜ, ਜਸਬੀਰ ਕੰਗਣਵਾਲ, ਬੱਬੂ ਸੰਦੌੜ, ਜਸਵੀਰ ਸਿੰਘ ਕਲਿਆਣ , ਗੋਬਿੰਦ ਸੰਦੌੜਵੀਂ, ਕੁਲਵੰਤ ਸਿੰਘ ਸੰਦੌੜ, ਪੱਤਰਕਾਰ ਮਹਿਬੂਬ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply