ਅੰਮ੍ਰਿਤਸਰ, 31 ਦਸੰਬਰ (ਗੁਰਚਰਨ ਸਿੰਘ)- ਭਾਰਤ ਸਰਕਾਰ ਵੱਲੋ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆ ਵਾਸਤੇ ਨੈਸ਼ਨਲ ਪ੍ਰੋਜੈਕਟ ਫਾਰ ਬੋਵਾਈਨ ਬਰੀਡਿੰਗ ਐਂਡ ਡੇਅਰੀ ਡਿਵੈਲਪਮੈਟ ਸਕੀਮ ਤਹਿਤ ਲਏ ਗਏ ਪਿੰਡਾਂ ਵਿਚੋ ਅਨੁਸੂਚਿਤ ਜਾਤੀਆਂ ਵਾਸਤੇ 50 ਪ੍ਰਤੀਸ਼ਤ ਸਬਸਿਡੀ ਤੇ ਦੁੱਧਾਰੂ ਪਸ਼ੂਆਂ ਦੀ ਖਰੀਦ ਕਰਨ ਲਈ ਕੁੱਲ 234 ਅਰਜੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋ 40 ਲਾਭਪਾਤਰੀਆਂ ਨੂੰ 25000 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਸਬਸਿਡੀ ਦੇਣ ਲਈ ਨਿਰਧਾਰਤ ਕਮੇਟੀ ਵੱਲੋ ਅੱਜ ਮਿਤੀ 31-12-2015 ਨੂੰ ਮਿਲਕ ਪਲਾਂਟ ਵੇਰਕਾ ਵਿਖੇ ਲਾਭਪਾਤਰੀਆਂ ਦੀ ਹਾਜਰੀ ਵਿਚ ਲੱਕੀ ਡਰਾਅ ਕੱਢੇ ਗਏ। ਹਰੇਕ ਪਿੰਡ ਦਾ ਲੱਕੀ ਡਰਾਅ ਉਸਦੇ ਲਾਗਲੇ ਪਿੰਡ ਦੇ ਉਮੀਦਵਾਰ ਵੱਲੋ ਕਢਵਾਇਆ ਗਿਆ ਅਤੇ ਇਸ ਮੌਕੇ ਤੇ ਹਾਜਰ ਉਮੀਦਵਾਰਾਂ ਨੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋ ਉਲੀਕੇ ਗਏ ਪ੍ਰੋਗਰਾਮ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮਿਲਕ ਪਲਾਂਟ ਵੇਰਕਾ ਵੱਲੋ ਪਾਰਦਰਸਤਾ ਪ੍ਰਣਾਲੀ ਨਾਲਂ ਲੱਕੀ ਡਰਾਅ ਰਾਹੀਂ ਸਬਸਿਡੀ ਦੇਣ ਲਈ ਤਸੱਲੀ ਪ੍ਰਗਟਾਈ। ਇਸ ਮੌਕੇ ਤੇ ਜਨਰਲ ਮੈਨੇਜਰ ਸ਼z: ਹਰਮਿੰਦਰ ਸਿੰਘ ਸੰਧੂ, ਸ਼z ਯਾਦਵਿੰਦਰ ਸਿੰਘ, ਡਾਇਰੈਕਟਰ, ਮਿਲਕਫੈਡ ਪੰਜਾਬ, ਚੰਡੀਗੜ੍ਹ, ਸ਼੍ਰੀ ਆਰ ਕੇ ਸੋਨੀ, ਮੈਨੇਜਰ ਦੁੱਧ ਪ੍ਰਾਪਤੀ, ਸ਼z: ਗੁਰਦੇਵ ਸਿੰਘ ਡਿਪਟੀ ਮੈਨੇਜਰ, ਦੁੱਧ ਪ੍ਰਾਪਤੀ, ਸz: ਦਲਜੀਤ ਸਿੰਘ, ਮੈਨੇਜਰ ਪ੍ਰੋਡਕਸ਼ਨ, ਸ਼੍ਰੀ ਉਤਮ ਕੁਮਾਰ ਸਿਨ੍ਹਾ, ਮੈਨੇਜਰ ਕੁਆਲਟੀ ਕੰਟਰੋਲ, ਸ਼z: ਬਲਬੀਰ ਸਿੰਘ, ਡਿਪਟੀ ਮੈਨੇਜਰ, ਇੰਜੀਨੀਅਰਿੰਗ, ਸ਼੍ਰੀ ਰੰਜੀਵ ਕਾਂਤ, ਇੰਨਚਾਰਜ਼ ਲੇਖਾ, ਸ਼z: ਜੋਗਿੰਦਰ ਸਿੰਘ ਡਿਪਟੀ ਮੈਨੇਜਰ (ਐਮ ਆਈ ਐਸ), ਸ਼zz: ਸਿੰਘ ਇੰਨਚਾਰਜ ਅਮਲਾ, ਡਾਂ: ਰਪਿੰਦਰ ਕੌਰ ਅਤੇ ਸ਼z: ਰਣਜੀਤ ਸਿੰਘ ਏਰੀਆ ਅਫਸਰ ਵੀ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media