ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸਭਿਆਚਾਰਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ, ਮਿਤੀ 28 ਅਪ੍ਰੈਲ 2014 ਨੂੰ ਸ਼ਾਮ 5 ਤੋਂ 7 ਵੱਜੇ ਤੱਕ “ਵਿਸ਼ਵ ਨ੍ਰਿੱਤ ਦਿਵਸ” ਦਾ ਸਮਾਗਮ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਭਾਵਪੂਰਵਕ ਨ੍ਰਿੱਤ ਸਮਾਗਮ ਵਿਚ ਅੰਮ੍ਰਿਤਸਰ ਦੇ ਸਕੂਲਾਂ/ਕਾਲਿਜ਼ਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਹਿੱਸਾ ਲੈਣਗੇ। ਇਸ ਸਮਾਗਮ ਦੇ ਇੰਚਾਰਜ ਅਤੇ ਵਿਰਸਾ ਵਿਹਾਰ ਦੇ ਨਟਰਾਜ ਨ੍ਰਿੱਤ ਸਦਨ ਦੀ ਮੁੱਖੀ ਡਾ. ਰਸ਼ਮੀ ਨੰਦਾ ਨੇ ਦੱਸਿਆ ਕਿ ਵਿਰਸਾ ਵਿਹਾਰ ਵੱਲੋਂ ਨ੍ਰਿੱਤ ਕਲਾ ਦੇ ਜੌਹਰ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਪੁੱਜਣ ਲਈ ਸਮੂਹ ਨ੍ਰਿੱਤ ਪ੍ਰੇਮੀਆਂ ਅਤੇ ਪ੍ਰੈਸ ਮੀਡੀਆਂ ਨੂੰ ਹਾਰਦਿਕ ਸੱਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media