Sunday, September 8, 2024

4 ਸਾਬਕਾ ਸਰਪੰਚਾ ਸਮੇਤ 2 ਦਰਜਨ ਕਾਂਗਰਸੀ ਅਕਾਲੀ ਦਲ ਵਿੱਚ ਸ਼ਾਮਿਲ

PPN280427

ਅੰਮ੍ਰਿਤਸਰ, 28  ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ 4 ਸਾਬਕਾ ਕਾਂਗਰਸੀ ਸਰਪੰਚਾਂ ਸਮੇਤ 2 ਦਰਜਨ ਤੋਂ ਵੱਧ ਕਾਂਗਰਸੀਆਂ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਦਾਮਨ ਫੜਿਆ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਉੱਪਰ ਦੇਸ਼ ਦੇ ਸਨਮਾਨਯੋਗ ਅਤੇ ਵਕਾਰੀ ਅਹੁਦਿਆਂ ‘ਤੇ ਗਾਂਧੀ ਪਰਿਵਾਰ ਦੇ ਝੋਲੀ-ਚੁੱਕ ਬਿਠਾ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ ਰਿਹਾ ਕੈਪਟਨ ਅਮਰਿੰਦਰ ਸਿੰਘ ਵੀ ਗਾਂਧੀ ਪਰਿਵਾਰ ਦਾ ਹੱਥ-ਠੋਕਾ ਬਣ ਕੇ ਕਾਂਗਰਸ ਦੇ ਇਸੇ ਕਿਰਦਾਰ ਦੀ ਤਰਜ਼ਮਾਨੀ ਕਰ ਰਿਹਾ ਹੈ। ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਵਿੰਦਰ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਬਲਕਾਰ ਸਿੰਘ ਰਾਮਦਿਵਾਲੀ, ਧਰਮ ਸਿੰਘ ਸਾਬਕਾ ਸਰਪੰਚ ਰਮਾਣਾ ਚੱਕ, ਪਿਸ਼ੌਰਾ ਸਿੰਘ ਅਰਜਨਮਾਂਗਾ, ਸੁਖਰਾਜ ਸਿੰਘ ਚੋਗਾਵਾਂ, ਰਛਪਾਲ ਸਿੰਘ ਚੋਗਾਵਾਂ, ਮਨਜੀਤ ਸਿੰਘ ਪੰਧੇਰ, ਤਰਲੋਕ ਸਿੰਘ, ਜਰਨੈਲ ਸਿੰਘ, ਸਿੰਦਰ ਸਿੰਘ ਰਾਮਦਿਵਾਲੀ, ਸੁੱਚਾ ਸਿੰਘ, ਜਸਕਰਨਜੀਤ ਸਿੰਘ ਰਮਾਣਾ ਚੱਕ ਆਦਿ ਵੀ ਸ਼ਾਮਿਲ ਸਨ। ਇਸੇ ਦੌਰਾਨ ਇੱਕ ਵਖਰੀ ਮੀਟਿੰਗ ਮੌਕੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਤੋਂ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿਣ ਵਾਲਿਆਂ ਵਿੱਚ ਪਿਆਰਾ ਸਿੰਘ, ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਸਮੇਤ ਦਰਜਨ ਪਰਿਵਾਰ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply