Monday, July 8, 2024

ਨਵੇਂ ਸਾਲ ਦੀ ਆਮਦ ‘ਤੇ ਦਿੱਲੀ ਕਮੇਟੀ ਵੱਲੋਂ 7 ਇਤਿਹਾਸਿਕ ਗੁਰਦੁਆਰਿਆਂ ‘ਚ ਵਿਸ਼ੇਸ਼ ਕੀਰਤਨ ਸਮਾਗਮ

PPN0101201614

PPN0101201615

ਨਵੀਂ ਦਿੱਲੀ, 1 ਜਨਵਰੀ (ਅੰਮ੍ਰਿਤ ਲਾਲ ਮੰਨਣ)- ਨਵੇਂ ਸਾਲ 2016 ਦੀ ਆਮਦ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰਸਭਿਨੇ ਕੀਰਤਨ ਸਮਾਗਮਾਂ ਦਾ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸੀਸਗਸ਼ਜ ਸਾਹਿਬ, ਬਸ਼ਗਲਾ ਸਾਹਿਬ, ਨਾਨਕ ਪਿਆਉ ਸਾਹਿਬ, ਰਕਾਬਗਸ਼ਜ ਸਾਹਿਬ, ਮੋਤੀਬਾਗ ਸਾਹਿਬ, ਬਾਲਾ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਇਨ੍ਹਾਂ ਸਮਾਗਮਾ ਦਾ ਆਯੋਜਨ ਸਸ਼ਗਤਾਂ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਗੁਰਇਕਬਾਲ ਸਿਸ਼ਘ, ਭਾਈ ਚਮਨਜੀਤ ਸਿਸ਼ਘ ਲਾਲ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਰਣਧੀਰ ਸਿੰਘ, ਭਾਈ ਨਿਰਮਲ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਗੁਰਦੇਵ ਸਿਸ਼ਘ ਜੀ ਆਸਟ੍ਰੇਲੀਆ ਵਾਲੇ ਅਤੇ ਕਮੇਟੀ ਦੇ ਹਜੂਰੀ ਰਾਗੀ ਜਥਿਆ ਨੇ ਸਸ਼ਗਤਾਂ ਨੂੰ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿਸ਼ਘ ਜੀ.ਕੇ. ਨੇ ਸਸ਼ਗਤਾਂ ਨੂੰ ਨਵੇਂ ਸਾਲ ਦੀ ਆਰਸ਼ਭਤਾ ਮੌਕੇ ਗੁਰੂ ਘਰਾਂ ਵਿੱਚ ਗੁਰਬਾਣੀ ਨਾਲ ਜੁੜ ਕੇ ਕੀਤੀ ਜਾ ਰਹੀ ਸ਼ੁਰੂਆਤ ਨੂੰ ਸਿੱਖ ਵਿਰਸੇ ਅਤੇ ਸਿੱਖ ਪਛਾਨ ਦੇ ਨਾਲ ਵੀ ਜੋੜਿਆ। ਜੀ.ਕੇ ਨੇ ਕਿਹਾ ਕਿ ਕਲਬਾਂ ਅਤੇ ਹੋਟਲਾਂ ਵਿੱਚ ਨਵੇਂ ਸਾਲ ਦੇ ਜਸ਼ਨਾ ਵਿੱਚ ਜਾਉਣਾ ਸਾਡਾ ਵਿਰਸਾ ਨਹੀਂ ਹੈ ਤੇ ਅੱਜ ਨੌਜਵਾਨਾਂ ਵੱਲੋਂ ਵੱਡੀ ਤਦਾਤ ਵਿੱਚ ਗੁਰੂ ਘਰਾਂ ਵਿੱਚ ਚਲ ਰਹੇ ਸਮਾਗਮਾਂ ਵਿੱਚ ਲਵਾਈ ਜਾ ਰਹੀ ਹਾਜਰੀ ਸਿੱਖ ਕੌਮ ਦੇ ਚਸ਼ਗੇ ਭਵਿੱਖ ਅਤੇ ਉੱਤਮ ਦਿੱਖ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਦਿੱਸ਼ਾ ਵਿੱਚ ਵੱਡਮੁੱਲਾ ਕਦਮ ਹੈ। ਜੀ.ਕੇ. ਨੇ ਬੀਤੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਤੇ ਪੰਛੀ ਝਾਤ ਪਾਉਂਦੇ ਹੋਏ ਕਮੇਟੀ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਈ ਸੱਦਕਾ 1984 ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ 2016 ਵਿਖੇ ਜੇਲ ਜਾਉਣ ਦਾ ਰਾਹ ਪੱਧਰਾ ਹੋਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਇਸ਼ਾਰਾ ਕੀਤਾ ਕਿ ਸਿੱਖ ਮਸਲਿਆਂ ਤੇ ਕਿਸੇ ਵੀ ਦਬਾਵ ਨੂੰ ਨਾ ਮਨਜੂਰਦੇ ਹੋਏ ਕਮੇਟੀ ਪੰਥਕ ਹਿਤਾਂ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਜੀ.ਕੇ. ਨੇ 2011 ਦੀ ਜਨਗਣਨਾ ਦੇ ਆਂਕੜਿਆਂ ਦਾ ਹਵਾਲਾ ਦਿੰਦੇ ਹੋਏ 0 ਤੋਂ 6 ਸਾਲ ਦੀ ਉਮਰ ਦੀਆਂ ਬੱਚਿਆਂ ਦੀ 1000 ਤੇ ਸੰਖਿਆ 2001 ਦੇ 786 ਦੇ ਮੁਕਾਬਲੇ 2011 ਵਿੱਚ 828 ਹੋਣ ਨੂੰ ਕੌਮ ਲਈ ਚੰਗੀ ਪ੍ਰਾਪਤੀ ਦੱਸਿਆ। ਕੇਂਦਰੀ ਮੰਤਰੀ ਹਰਿਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਜਾ ਰਹੀ ਨੰਨ੍ਹੀ ਛਾਂ ਮੁਹਿੰਮ ਤੋਂ ਵੀ ਸਿੱਖਾਂ ਦੇ ਪ੍ਰੇਰਣਾ ਲੈਣ ਦਾ ਜੀ.ਕੇ. ਨੇ ਦਾਅਵਾ ਕਰਦੇ ਹੋਏ ਇਸ ਸਬੰਧ ਵਿੱਚ ਕਾਰਜ ਕਰ ਰਹੀਆਂ ਸੰਸਥਾਵਾਂ ਨੂੰ ਵਧਾਈ ਵੀ ਦਿੱਤੀ। ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਵੱਲੋਂ ਇਸ ਮੌਕੇ ਕਮੇਟੀ ਦੇ ਸਕੂਲਾਂ ਵਿਚ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਮੌਕੇ ਛੁੱਟੀ ਰਖਣ ਦੀ ਮੰਗ ਦਾ ਮਤਾ ਵੀ ਪੇਸ਼ ਕੀਤਾ ਗਿਆ ਜਿਸ ਨੂੰ ਮੌਜੂਦ ਸੰਗਤਾਂ ਦੇ ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਰਾਣਾ ਨੇ ਇਸ ਮਤੇ ਨੂੰ ਸਕੂਲਾਂ ਵਿੱਚ ਲਾਗੂ ਕਰਨ ਵਾਸਤੇ ਜੀ.ਕੇ. ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਹਰਮੀਤ ਸਿਸ਼ਘ ਕਾਲਕਾ ਨੂੰ ਜਰੂਰੀ ਪਹਿਲਕਦਮੀ ਕਰਨ ਦੀ ਅਪੀਲ ਕਰਦੇ ਹੋਏ ਸਰਕਾਰੀ ਨਿਯਮਾਂ ਦੀ ਪੂਰਤੀ ਲਈ ਉਕਤ ਛੁੱਟੀਆਂ ਦੇ ਬਦਲੇ ਸ਼ਨੀਵਾਰ ਨੂੰ ਵਾਧੂ ਕਲਾਸਾਂ ਲਗਾਉਣ ਦੀ ਵੀ ਤਜ਼ਵੀਜ ਦਿੱਤੀ। ਰਾਣਾ ਨੇ ਕਿਹਾ ਕਿ ਕਮੇਟੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਕਈ ਵਾਰ ਸਕੂਲਾਂ ਵਿੱਚ ਛੁੱਟੀਆਂ ਨਾ ਹੋਣ ਕਰਕੇ ਗੁਰਮਤਿ ਸਮਾਗਮਾਂ ਵਿੱਚ ਆਪਣੇ ਪਰਿਵਾਰਾਂ ਨਾਲ ਹਾਜ਼ਰੀ ਭਰਨ ਤੋਂ ਵਾਂਝੇ ਰਹਿ ਜਾਂਦੇ ਸਨ ਜਿਥੇ ਇਸ ਫੈਸਲੇ ਨਾਲ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਨ ਦਾ ਮੌਕਾ ਮਿਲੇਗਾ ਉੱਥੇ ਹੀ ਕਮੇਟੀ ਵੱਲੋਂ ਕਰਵਾਏ ਜਾਂਦੇ ਗੁਰਮਤਿ ਸਮਾਗਮ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵਧੇਰੇ ਕਰਨ ਦੇ ਮਨੋਰਥ ਵਿੱਚ ਵੀ ਕਾਮਯਾਬ ਹੋਣਗੇ। ਇਸ ਮੌਕੇ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਵੀ ਮੌਜੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply