Monday, July 8, 2024

ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਗ੍ਰਿਫਤਾਰ

ਅੰਮ੍ਰਿਤਸਰ, 1 ਜਨਵਰੀ (ਨਰਿੰਦਰ ਸਿੰਘ ਬਰਨਾਲ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਲਾਈਨਮੈਨ ਬਲਰਾਜ ਰਾਏ ਸਬ ਡਵੀਜ਼ਨ ਪਾਵਰਕਾਮ ਉਧਨਵਾਲ ਤਹਿ: ਬਟਾਲਾ ਜਿਲ੍ਹਾ ਗੁਰਦਾਸਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼੍ਰੀ ਰਣਜੀਤ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਖਜਾਲਾ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਦੇ ਘਰ ਦਾ ਮੀਟਰ ਜੋ ਬਾਹਰ ਪੋਲ ਤੇ ਲੱਗਾ ਸੀ, ਪੋਲ ਡਿੱਗਣ ਕਾਰਨ ਕੁਝ ਕਰੇਕ ਹੋ ਗਿਆ। ਇਹ ਕਰੇਕ ਮੀਟਰ ਬਦਲ ਕਰ ਵਿਭਾਗ ਵਲੋ ਨਵਾ ਮੀਟਰ ਲਗਾ ਦਿੱਤਾ ਗਿਆ।ਪੁਰਾਣਾ ਮੀਟਰ ਲਾਈਨਮੇਨ ਬਲਰਾਜ ਰਾਏ ਨੇ ਉਤਾਰਿਆ ਸੀ ਅਤੇ ਉਹ ਸ਼ਿਕਾਇਤਕਰਤਾ ਨੂੰ ਮੀਟਰ ਲੈਬ ਵਿੱਚ ਭੇਜਣ ਪਰ ਜੁਰਮਾਨਾ ਘੱਟ ਪਾਏ ਜਾਣ ਦੇ ਇਵਜ਼ ਵਿੱਚ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਜੁਰਮਾਨਾ 50000 ਰੁਪਏ ਤੋ ਵੱਧ ਪਵਾ ਦੇਵੇਗਾ, ਉਸ ਨੇ ਸ਼ਿਕਾਇਤਕਰਤਾ ਨੂੰ ਕਿਹਾ। ਉਹ ਉਪਰੰਤ 5000 ਰੁਪਏ ਰਿਸ਼ਵਤ ਲੈਣਾ ਮੰਨਿਆ । ਸ਼ਕਾਇਤਕਰਤਾ ਰਣਜੀਤ ਸਿੰਘ ਨੇ ਰਿਸ਼ਵਤ ਨਾ ਦੇ ਕਰ ਉਕਤ ਦੋਸ਼ੀ ਵਿਰੁੱਧ ਰਿਸ਼ਵਤ ਦੀ ਮੰਗ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ, ਗੁਰਦਾਸਪੁਰ ਪਾਸ ਕੀਤੀ । ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਰਣਜੀਤ ਸਿੰਘ ਸ਼ਕਾਇਤਕਰਤਾ ਦੇ ਬਿਆਨ ਤੇ ਮੁੱਕਦਮਾ ਨੰ: 1 ਮਿਤੀ 1-1-2016 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ। ਸ੍ਰੀ ਗੁਰਪਾਲ ਸਿੰਘ ਇੰਸਪੈਕਟਰ ਪੁਲਿਸ, ਵਿਜੀਲੈਸ ਬਿਉਰੋ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏਐਸਆਈ ਖੁਸ਼ਪਾਲ ਸਿੰਘ, ਏਐਸਆਈ ਬਲਵਿੰਦਰ ਸਿੰਘ, ਮੁੱਖ ਸਿ: ਸੁਰਜੀਤ ਕੁਮਾਰ ਅਤੇ ਪੀ ਗੁਰਦੇਵ ਸਿੰਘ ਨੂੰ ਨਾਲ ਲੈ ਕੇ ਦੋਸ਼ੀ ਲਾਇਨਮੈਨ ਬਲਰਾਜ ਰਾਏ ਨੂੰ ਨੇੜੇ ਦਫਤਰ ਪਾਵਰਕਾਮ ਉਧਨ ਵਾਲ ਵਿਖੇ ਰੇਡ ਕਰਕੇ ਦੋਸ਼ੀ ਨੂੰ 5000/- ਰੁਪਏ ਬਤੌਰ ਰਿਸ਼ਵਤ ਰਣਜੀਤ ਸਿੰਘ ਤੋ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਹੰਸਰਾਜ ਏ ਟੇਨਿੰਗ ਗੁਰਦਾਸਪੁਰ ਤੇ ਸ੍ਰੀ ਸੰਜੀਵ ਕੁਮਾਰ ਕਲਰਕ ਦਫਤਰ ਸਹਾਇਕ ਗੰਨਾ ਵਿਕਾਸ ਅਫਸਰ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ । ਸ਼੍ਰੀ ਪਰਮਬੀਰ ਸਿੰਘ ਪਰਮਾਰ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਣ ਲਈ ਸਹਿਯੌਗ ਮੰਗਿਆ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply