Friday, March 6, 2026

ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਨੂੰ ਸਦਮਾ – ਪਿਤਾ ਦਾ ਦੇਹਾਂਤ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸੀਨੀਅਰ ਪੱਤਰਕਾਰ, ਲੇਖਕ ਤੇ ਉਘੇ ਕਾਲਮ ਨਵੀਸ ਸ: ਮਨਮੋਹਨ ਸਿੰਘ ਢਿੱਲੋਂ ਦੇ ਸਤਿਕਾਰਤ ਪਿਤਾ ਸ: ਹਰਦਿਆਲ ਸਿੰਘ ਇੱਕ ਸਦੀ ਤੋਂ ਵੀ ਉਪਰ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਸੋਮਵਾਰ ਸਵੇਰੇ 5 ਵਜੇ ਉਨ੍ਹਾਂ ਆਖਰੀ ਸਵਾਸ ਲਏ। ਉਨ੍ਹਾਂ ਦੀ ਸਿਹਤ ਪਿਛਲੇ ਕੁੱਝ ਮਹੀਨਿਆਂ ਤੋਂ ਕਮਜ਼ੋਰ ਅਤੇ ਢਿੱਲੀ-ਮੱਠੀ ਸੀ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਪਣੇ ਛੋਟੇ ਸਪੁੱਤਰ ਸ: ਢਿੱਲੋਂ ਹੋਰਾਂ ਕੋਲ ਹੀ ਰਹਿੰਦੇ ਸਨ। ਬਾਕੀ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਮੋਹਾਲੀ ਨੇੜਲੇ ਜੱਦੀ ਨਗਰ ਸੁੰਡਲਾਂ ਵਿਖੇ ਕੀਤਾ ਗਿਆ। ਅੱਜ ਇੱਥੋਂ ਸ. ਹਰਦਿਆਲ ਸਿੰਘ ਦੀ ਮ੍ਰਿਤਕ ਦੇਹ ਨੂੰ ਮਨਮੋਹਨ ਸਿੰਘ ਢਿੱਲੋਂ ਹੋਰਾਂ ਦੇ ਕਰੀਬੀ ਮਿੱਤਰ, ਮੁਹੱਲਾ ਨਿਵਾਸੀ ਅਤੇ ਪ੍ਰੀਵਾਰਕ ਮੈਂਬਰਾਂ ਵੱਲੋਂ ਅਦਬ ਸਹਿਤ ਮੋਢਾ ਦੇ ਕੇ ਮੋਹਾਲੀ ਲਈ ਰਵਾਨਾ ਕੀਤਾ ਗਿਆ।
ਸ: ਹਰਦਿਆਲ ਸਿੰਘ ਆਪ ਖੇਤੀਬਾੜੀ ਕਰਦੇ ਰਹੇ ਅਤੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦੇ ਨਾਲ-ਨਾਲ ਡੂੰਘੇ ਸਮਾਜਿਕ ਸਰੋਕਾਰਾਂ ਦੀ ਸਿੱਖਿਆ ਵੀ ਦਿੱਤੀ। ਉਹ ਆਪਣੇ ਪਿੱਛੇ ਮਨਮੋਹਨ ਸਿੰਘ ਢਿੱਲੋਂ ਤੋਂ ਇਲਾਵਾ ਆਪਣੇ ਵੱਡੇ ਸਪੁੱਤਰ ਸ: ਮਹਿੰਦਰ ਸਿੰਘ ਢਿੱਲੋਂ ਅਤੇ ਧੀ ਮਨਜੀਤ ਕੌਰ ਛੱਡ ਕੇ ਗਏ ਹਨ, ਜਿਹੜੇ ਆਪਣੇ-ਆਪਣੇ ਪਰਿਵਾਰਾਂ ਵਿੱਚ ਮਸਾਲੀ ਜੀਵਨ ਬਸਰ ਕਰ ਰਹੇ ਹਨ। ਮਨਮੋਹਨ ਸਿੰਘ ਢਿੱਲੋਂ ਦੇ ਕਰੀਬੀ ਮਿੱਤਰ ਸ: ਜਸਵੰਤ ਸਿੰਘ ਜੱਸ ਅਤੇ ਦੀਪ ਦਵਿੰਦਰ ਸਿੰਘ ਹੋਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸz: ਹਰਦਿਆਲ ਸਿੰਘ ਨਮਿਤ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 10 ਜਨਵਰੀ 2016 ਦਿਨ ਐਤਵਾਰ ਨੂੰ ਸz: ਢਿੱਲੋਂ ਹੋਰਾਂ ਦੇ ਗ੍ਰਹਿ ਵਿਖੇ ਪੈਣਗੇ।
ਮਨਮੋਹਨ ਸਿੰਘ ਢਿੱਲੋਂ ਹੋਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਜੱਸ, ਦੇਵ ਦਰਦ, ਦੀਪ ਦਵਿੰਦਰ ਸਿੰਘ, ਸੁਮੀਤ ਸਿੰਘ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਜਗਤਾਰ ਸਿੰਘ ਲਾਂਭਾ, ਜਸਬੀਰ ਸਿਘੰ ਸੱਗੂ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਭੁਪਿੰਦਰ ਸੰਧੂ, ਗੁਰਿੰਦਰ ਮਕਨਾ, ਡਾ. ਹਰਭਜਨ ਸਿੰਘ ਭਾਟੀਆ, ਡਾ. ਭੁਪਿੰਦਰ ਸਿੰਘ ਜੌਲੀ, ਡਾ. ਸੁਖਬੀਰ, ਡਾ. ਇਕਬਾਲ ਕੌਰ ਸੌਂਧ, ਧਰਵਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਕੁਲਵੰਤ ਸਿੰਘ ਅਣਖੀ, ਇੰਦਰ ਸਿੰਘ ਮਾਨ, ਹਜ਼ਾਰਾ ਸਿੰਘ ਚੀਮਾ, ਡਾ. ਬਲਜੀਤ ਢਿੱਲੋਂ, ਕੁਲਬੀਰ ਸਿੰਘ ਸੂਰੀ, ਅਰਤਿੰਦਰ ਸੰਧੂ, ਗੁਰਮੀਤ ਬਾਵਾ, ਜਤਿੰਦਰ ਕੌਰ, ਭਗਵੰਤ ਸਿੰਘ, ਹਰਬੰਸ ਸਿੰਘ ਨਾਗੀ, ਜਗਤਾਰ ਗਿੱਲ, ਮਲਵਿੰਦਰ, ਸਰਬਜੀਤ ਸੰਧੂ, ਜਸਬੀਰ ਝਬਾਲ ਆਦਿ ਸਾਹਿਤਕਾਰਾਂ ਨੇ ਹਮਦਰਦੀ ਜਾਹਿਰ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply