Monday, July 8, 2024

ਬੀਐਸਐਫ. ਦੀ 67ਵੀਂ ਬਟਾਲੀਅਨ ਨੇ ਲਗਾਇਆ ਫ੍ਰੀ ਮੈਡੀਕਲ ਕੈਂਪ

PPN0401201608

ਅੰਮ੍ਰਿਤਸਰ, 4 ਜਨਵਰੀ (ਪ.ਪ)- ਬੀ.ਐਸ.ਐਫ ਸੈਕਟਰ ਹੈਡ ਕਵਾਟਰ ਅੰਮ੍ਰਿਤਸਰ ਦੇ ਅਧਿਕਾਰਿਤ ਖੇਤਰ ਵਾਲੀ ਬੀਐਸਐਫ 67 ਬਟਾਲੀਅਨ ਰਾਮ ਤੀਰਥ ਦੇ ਵੱਲੋਂ ਸਰਹੱਦੀ ਪਿੰਡ ਪੌਂਗਾ ਦੇ ਕਾਨਵੈਂਟ ਸਕੂਲ ਵਿਖੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਇਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ 500 ਦੇ ਕ੍ਰੀਬ ਮਰੀਜਾਂ ਨੇ ਆਪਣੀ ਸਿਹਤ ਜਾਂਚ ਕਰਵਾ ਕੇ ਫ੍ਰੀ ਦਵਾਈਆਂ ਹਾਸਲ ਕੀਤੀਆਂ। ਇਸ ਕੈਂਪ ਦਾ ਉਦਘਾਟਨ ਸੈਕਟਰ ਹੈਡਕਵਾਟਰ ਦੀ ਕਮਾਂਡੈਂਟ ਡਾਕਟਰ ਮੈਡਮ ਸਿੰਧੂਝਾ ਪਾਂਡਾ ਤੇ ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਨੇ ਸਾਂਝੇ ਤੌਰ ਤੇ ਕੀਤਾ ਤੇ ਕਿਹਾ ਕਿ ਅੱਜ ਦਾ ਇਹ ਆਯੋਜਨ ਬੀ.ਐਸ.ਐਫ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਦਾ ਹਿੱਸਾ ਹੈ।ਜਿਸ ਦਾ ਸਭ ਨੂੰ ਲਾਭ ਉਠਾਉਣਾ ਚਾਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਰ੍ਹੇ ਉਨ੍ਹਾਂ ਵੱਲੋਂ 5 ਦੇ ਕਰੀਬ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਇਸ ਵਰ੍ਹੇ ਵੀ ਇਹ ਸਿਲਸਲਾ ਅੱਗੇ ਚੱਲੇਗਾ ਤੇ ਕਈ ਹੋਰ ਪ੍ਰੋਗਰਾਮ ਵੀ ਆਯੋਜਤ ਹੋਣਗੇ। ਜਿਸ ਵਿਚ ਇਲਾਕਾ ਨਿਵਾਸੀਆਂ ਨੂੰ ਹਿੱਸੇਦਾਰ ਬਣਾਇਆ ਜਾਵੇਗਾ। ਇਸ ਦੋਰਾਨ ਮਹਿਲਾ ਡਾਕਟਰ ਸਿੰਧੂਝਾ ਪਾਂਡਾ ਤੇ ਡਾ: ਮੈਡਮ ਅਨੁਰਾਗ ਭਾਟੀਆ ਵੱਲੋਂ ਜੱਚਾ ਬੱਚਾ ਸੰਭਾਲ ਦੇ ਨੁਕਤੇ ਦੱਸਣ ਦੇ ਨਾਲ-ਨਾਲ ਮਹਿਲਾਵਾਂ ਨੂੰ ਪੋਸਟਿਕ ਖੁਰਾਕ ਲੈਣ ਤੇ ਜੋਰ ਦਿੱਤਾ।ਇਸ ਮੋਕੇ ਜੀਐਨਡੀਐਚ ਦੇ ਡਾਕਟਰ ਸਿਮਰਨਜੀਤ ਸਿੰਘ, ਡਾ: ਸਿਧਾਂਸ਼ੂ, ਡਾ: ਅਜੈਬੀਰ, ਡਾ: ਅਨੁਰਾਗ ਭਾਟੀਆ ਆਦਿ ਤੇ ਅਧਾਰਤ ਮਾਹਰ ਡਾਕਟਰਾਂ ਦੀ ਟੀਮ ਦੇ ਵੱਲੋਂ ਮਰੀਜਾਂ ਦੀਆਂ ਆਮ ਬਿਮਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕੀਤੀਆਂ। ਇਸ ਮੋਕੇ 2 ਏ.ਸੀ. ਗਜਿੰਦਰ ਸ਼ਰਮਾਂ, ਡੀ.ਸੀ. ਅਸ਼ੋਕ ਸਿੰਘ, ਇੰਸ: ਅਸ਼ਵਨੀ ਕੁਮਾਰ, ਥਾਣੇਦਾਰ ਇੰਦਰਜੀਤ, ਫਾਦਰਜੋਨ, ਫਰਾਂਸਿਸ ਭੱਟੀ, ਅਵਤਾਰ ਸਿੰਘ ਪੰਛੀ, ਹਰਦੀਪ ਸਿੰਘ (ਸਾਰੇ ਸਰਪੰਚ), ਮੁਨਸ਼ਾ ਸਿੰਘ, ਨੂਪੁਰ ਸ਼ਰਮਾਂ, ਮੰਗਲ ਸਿੰਘ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply