Friday, May 29, 2026

ਬਰੇਲ ਡੇਅ -ਜਿਲ੍ਹਾ ਪ੍ਰਸਾਸ਼ਨ ਨੇ ਨੇਤਰਹੀਣਾ ਲਈ ਤਿੰਨ ਮਹੀਨਿਆਂ ਦਾ ਕੰਪਿਊਟਰ ਕੋਰਸ ਸ਼ੁਰੂ ਕੀਤਾ

PPN0401201610

ਅੰਮ੍ਰਿਤਸਰ, 4 ਜਨਵਰੀ (ਗੁਰਚਰਨ ਸਿੰਘ)- ਜਿਲ੍ਹਾ ਪ੍ਰਸਾਸ਼ਨ ਨੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਅੱਜ ਨੇਤਰਹੀਣਾ ਲਈ ਸਥਾਨਕ ਅੰਧ ਵਿਦਿਆਲਾ ਵਿੱਚ ਬਰੇਲ ਲਿੱਪੀ ਦੀ ਖੋਜ ਕਰਨ ਵਾਲੇ ਫਰਾਂਸ ਦੇ ਲੁਈਸ ਬਰੇਲ ਦੇ 207ਵੇਂ ਜਨਮ ਦਿਹਾੜੇ ਮੌਕੇ 3 ਮਹੀਨਿਆਂ ਦੇ ਕੰਪਿਊਟਰ ਕੋਰਸ ਦੀ ਸ਼ੁਰੂਆਤ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਕੰਪਿਊਟਰ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਨੇਤਰਹੀਣਾ ਨੂੰ ਹੁਨਰਮੰਦ ਬਣਾਉਣਾ ਹੀ ਮਹਾਨ ਲੁਈਸ ਬਰੇਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸਾਨੂੰ ਸਭ ਨੂੰ ਰਲ ਕੇ ਇਸ ਪਾਸੇ ਵੱਲ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਕੰਪਿਊਟਰ ਕੋਰਸ ਰਾਹੀਂ ਨੇਤਰਹੀਣ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਹਾਸਲ ਕਰ ਸਕਣਗੇ ਜਿਸ ਦਾ ਉਨ੍ਹਾਂ ਨੂੰ ਭਵਿੱਖ ਵਿੱਚ ਕਿਤੇ ਨਾ ਕਿਤੇ ਫਾਇਦਾ ਮਿਲੇਗਾ। ਅੰਧ ਵਿਦਿਆਲਾ ਦੇ ਵਿਕਾਸ ਲਈ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪ੍ਰਬੰਧਕਾਂ ਨੂੰ ਭੇਂਟ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਵਿਦਿਆਲਾ ਵੱਲੋਂ ਨੇਤਰਹੀਣਾ ਲਈ ਕੀਤੇ ਜਾ ਰਹੇ ਭਲਾਈ ਕਾਰਜ ਸ਼ਲਾਘਾਯੋਗ ਹਨ ਅਤੇ ਪ੍ਰਸਾਸ਼ਨ ਨੇਤਰਹੀਣਾ ਦੀ ਭਲਾਈ ਅਤੇ ਵਿਕਾਸ ਲਈ ਵਿਦਿਆਲਾ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਦਿਆਲਾ ਵਿੱਚ ਰਹਿ ਰਹੇ ਨੇਤਰਹੀਣਾ ਦਾ ਸਮਾਜਿਕ ਅਤੇ ਆਰਥਿਕ ਪੱਧਰ ਉਚਾ ਚੁੱਕਣ ਲਈ ਪ੍ਰਸਾਸ਼ਨ ਲੋੜੀਂਦੀ ਸ਼ਹਾਇਤਾ ਲਈ ਵੀ ਤਿਆਰ ਹੈ ਤਾਂ ਜੋ ਨੇਤਰਹੀਣ ਸਮਾਜ ਦਾ ਅਹਿਮ ਅੰਗ ਬਣ ਸਕਣ।
ਇਸ ਮੌਕੇ ਵਿਦਿਆਲਾ ਵਿੱਚ ਰਹਿ ਰਹੇ ਨੇਤਰਹੀਣਾ ਵੱਲੋਂ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਪ੍ਰਧਾਨ ਅਸੋਕ ਸੇਠੀ, ਸਕੱਤਰ ਅਰੁਣ ਕਪੂਰ, ਮੈਂਬਰ ਅਨਿਲ ਸਿੰਗਲਾ, ਅਵਿਨਾਸ਼ ਮਹਿੰਦਰੂ ਅਤੇ ਪ੍ਰਿੰਸੀਪਲ ਮਨਜੀਤ ਸਿਘ ਵਿਸ਼ੇਸ਼ ਤੌਰ ਤੇ ਹਾਜਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply