Monday, July 8, 2024

ਦੋ ਮੋਟਰਸਾਈਕਲਾਂ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰ

PPN0501201603

ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਐਸ ਐਸ ਪੀ ਸਵਪਨ ਸ਼ਰਮਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸ਼ਹਿਰ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਗਰਮ ਵਹੀਕਲ ਚੋਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਬਿਕਰਮ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਇੰਸਪੈਕਟਰ ਬਠਿੰਡਾ, ਐਸ ਪੀ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਗਠਿਤ ਕੀਤੀ ਗਈ ਸੀ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ਼ ਤੇ ਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਵਲੋਂ ਅੱਜ ਬਾਹੱਦ ਤਿੰਨਕੋਣੀ ਪੁਆਇੰਟ (ਮਲੋਟ-ਮੁਕਤਸਰ ਰੋਡ) ਬਠਿੰਡਾ ਨੇ ਮੁਖਬਰੀ ਤਹਿਤ ਕਾਰਵਾਈ ਕਰਦਿਆਂ ਹੈਪੀ ਸਿੰਘ ਪੁੱਤਰ ਰਜਿੰਦਰ ਸਿੰਘ ਕੌਮ ਐਸ.ਸੀ. ਵਾਸੀ ਜੋਗਾ ਜਿਲ੍ਹਾ ਮਾਨਸਾ ਮੋਟਰਸਾਇਕਲ ਚੋਰੀ ਵਾਰਦਾਤ ਖਿਲਾਫ ਮੁਕੱਦਮਾ ਨੰ:4 ਮਿਤੀ 04/01/2016 ਅ/ਧ:379,411 ਹਿੰ:ਦੰ: ਥਾਣਾ ਸਦਰ ਬਠਿੰਡਾ ਦਰਜ ਕਰਕੇੇ ਹੈਪੀ ਸਿੰਘ ਪੁੱਤਰ ਰਜਿੰਦਰ ਸਿੰਘ ਨੂੰ ਨਜ਼ਦੀਕ ਰੇਲਵੇ ਫਾਟਕ ਬੱਲੂਆਣਾ ਤੋਂ ਕਾਬੂ ਕਰਕੇ ਇਸ ਦੇ ਕਬਜਾ ਵਿੱਚੋਂ ਇੱਕ ਚੋਰੀਸ਼ੁਦਾ ਮੋਟਰਸਾਇਕਲ ਬਜਾਜ ਪਲੈਟੀਨਾ ਰੰਗ ਕਾਲਾ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ, ਪੁੱਛਗਿੱਛ ਬਿਆਨ ਇੰਕਸ਼ਾਫ ਦੇ ਅਧਾਰ ਤੇ ਜਨਤਾ ਨਗਰ ਬਠਿੰਡਾ ਤੋਂ ਇੱਕ ਮੋਟਰਸਾਇਕਲ ਬਜਾਜ ਪਲੈਟਿਨਾ ਰੰਗ ਲਾਲ ਨੰਬਰੀ ਪੀ ਬੀ 03-2072 ਚੋਰੀਸ਼ੁਦਾ ਬ੍ਰਾਮਦ ਕਰਵਾਇਆ ਜਿਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁਕੱਦਮਾ ਨੰ:302 ਮਿਤੀ 2/11/15 ਅ/ਧ:379 ਹਿੰ:ਦੰ: ਦਾ ਦਰਜ ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply