Sunday, June 21, 2026

ਆਪ ਦੀ ਮੇਲਾ ਮਾਘੀ ਸਿਆਸੀ ਕਾਨਫਰੰਸ 2017 ਲਈ ਇਕ ਮੀਲ ਪੱਥਰ ਸਿੱਧ ਹੋਵੇਗੀ

ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵਲੋਂ ਮਾਘੀ ਮੇਲੇ ‘ਤੇ ਹੋਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਕੇਂਦਰੀ ਅਬਜਰਵਰ ਮੈਂਬਰ ਰੋਮੀ ਭਾਟੀ ਅਤੇ ਜੋਨਲ ਇੰਚਾਰਜ ਨਰਿੰਦਰਪਾਲ ਭਗਤਾ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਸ ਕਾਨਫਰੰਸ ਵਿਚ ਭਾਗ ਲੈਣ ਕਾਰਨ ਪੂਰੇ ਪੰਜਾਬ ਵਿਚ ਵਰਕਰਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ 14 ਜਨਵਰੀ ਨੂੰ ਹੋਣ ਵਾਲੀ ਸਿਆਸੀ ਕਾਨਫਰੰਸ 2017 ਲਈ ਇਕ ਮੀਲ ਪੱਥਰ ਸਿੱਧ ਹੋਵੇਗੀ। ਆਮ ਆਦਮੀ ਪਾਰਟੀ ਦੀ ਰੈਲੀ ਵਿਚ ਹੋਣ ਵਾਲਾ ਇੱਕਠ ਹੀ ਵਿਰੋਧੀ ਧਿਰਾਂ ਨੂੰ ਹਿੱਲਾ ਕੇ ਰੱਖ ਦੇਵੇਗੀ। ਪਾਰਟੀ ਵਿਚ ਸਾਰੇ ਵਿੰਗ ਯੂਥ, ਕਿਸਾਨ, ਮਹਿਲਾ ਆਦਿ ਪੂਰੇ ਲੋਕ ਸਭਾ ਹਲਕੇ ਵਿਚ ਨੁੱਕੜ ਮੀਟਿੰਗਾਂ ਕਰ ਰਹੇ ਹਨ। ਪ੍ਰਬੰਧਾਂ ਦਾ ਵੀ ਜਾਇਜਾ ਲਗਾ ਰਹੇ ਹਨ। ਵਰਕਰਾਂ ਵਿੱਚ ਇਤਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਨਿੱਜੀ ਸਾਧਨਾ ਨਾਲ ਰੈਲੀ ਵਿਚ ਸ਼ਿਰਕਤ ਕਰਨਗੇ। ਆਗੂਆਂ ਨੇ ਵਰਕਰਾਂ ਤੋਂ ਇਲਾਵਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਨਣ ਜਿਸ ਨਾਲ ਵਿਰੋਧੀ ਧਿਰਾਂ ਵਿਚ ਪੂੁਰੀ ਤਰ੍ਹਾਂ ਨਾਲ ਕੰਬਣੀ ਛੇੜ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਰੈਲੀ ਸਬੰਧੀ ਪੋਸਟਰ ਵੀ ਰੀਲੀਜ਼ ਕੀਤਾ ਗਿਆ। ਇਸ ਮੌਕੇ ਜਸਵਿੰਦਰ ਅਟਵਾਲ, ਸੁਖਦੇਵ ਸ਼ਰਮਾ, ਪੰਕਜ ਕੁਮਾਰ, ਅਨਿਲ ਠੁਾਕਰ, ਕ੍ਰਿਸ਼ਨ ਕੁਮਾਰ, ਸੰਦੀਪ ਕੁਮਾਰ, ਮੁਨੀਸ਼ ਗੋਇਲ ਅਤੇ ਪ੍ਰੇਮ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply