Saturday, May 2, 2026

ਭੁੱਲਰ ਭਾਈਚਾਰੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਸਮਰਥਨ

PPN290404
ਬਠਿੰਡਾ, 29 ਅਪ੍ਰੈਲ(ਜਸਵਿੰਦਰ ਸਿੰਘ ਜੱਸੀ )- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਭੁੱਲਰ ਭਾਈਚਾਰੇ ਨੇ ਅੱਜ ਬਠਿੰਡਾ ਤੋਂ ਬੀਬੀ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੁਰਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਭੁੱਲਰ ਭਾਈਚਾਰਾ, ਮੱਗਰ ਸਿੰਘ ਕੋਟੜਾ, ਸਾਧੂ ਸਿੰਘ ਮਾਨਸਾ, ਗੁਰਦੀਪ ਸਿੰਘ ਢਿਪਾਲੀ, ਕੁਲਵਿੰਦਰ ਸਿੰਘ ਕੋਟੜਾ, ਮਾਸਟਰ ਗੁਰਨਾਮ ਸਿੰਘ ਕੋਟੜਾ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੇ ਕਈ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਭੁੱਲਰ ਭਾਈਚਾਰੇ ਦੀ ਮੀਟਿੰਗ ਹੋਈ ਸੀ ਜਿਸ ਵਿਚ ਸੁਖਬੀਰ ਸਿੰਘ ਬਾਦਲ ਨੇ ਭੁੱਲਰ ਭਾਈਚਾਰੇ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ  ਭੁੱਲਰ ਭਾਈਚਾਰੇ ਨੇ ਆਪਸੀ  ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਭਰੋਸੇ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਸਾਰੇ ਭੁੱਲਰ ਭਾਈਚਾਰੇ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਮਰਥਨ ਦੇ ਕੇ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਦੇ ਛਿਆਸੀ ਪਿੰਡਾਂ ਵਿਚ ਭੁੱਲਰ ਭਾਈਚਾਰੇ ਦੀ ਇੱਕ ਲੱਖ ਚਾਲੀ ਹਜ਼ਾਰ ਵੋਟ ਹੈ, ਜੋ ਸ਼੍ਰੋਮਣੀ ਅਕਾਲੀ ਦਲ ਨੂੰ ਭੁੱਗਤੇਗੀ। ਸੂਬਾ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਸਮਰਥਨ ਦੇ ਵਿਰੁੱਧ ਫੋਕੀ ਬਿਆਨਬਾਜੀ ਕਰਕੇ ਆਪਣੇ ਆਪ ਨੂੰ ਹਾਈਲੇਟ ਕਰਦਾ ਹੈ ਤਾਂ ਉਸ ਵਿਰੁੱਧ ਭੁੱਲਰ ਭਾਈਚਾਰਾ ਕਾਨੂੰਨੀ ਕਾਰਵਾਈ ਕਰੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply