Wednesday, December 31, 2025

ਪਿੰਡ ਕੋਟਸ਼ਮੀਰ ਵਿਖੇ ਦਲਿਤ ਪਰਿਵਾਰਾਂ ਵੱਲੋਂ ਕਾਂਗਰਸ ਨੂੰ ਜਿਤਾਉਣ ਦਾ ਭਰੋਸਾ – ਦਹੀਆ

PPN290405
ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜਿਲਾ ਕਾਂਗਰਸ ਕਮੇਟੀ ਸੀ. ਵਿੰਗ ਵੱਲੋਂ ਪਿੰਡ ਕੋਟਸ਼ਮੀਰ ਦਲਿਤਾਂ ਦੇ ਵੇਹੜੇ ਇੱਕ ਭਰਵੀਂ ਮੀਟਿੰਗ ਹੋਈ ਜਿਸਨੂੰ ਕਾਂਗਰਸ, ਪੀ.ਪੀ.ਪੀ. ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਲੜਕੇ ਅਰਜੁਨ ਸਿੰਘ ਬਾਦਲ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਦਲਿਤ ਲੋਕਾਂ ਜਿਨਾਂ ਨਾਲ ਅਕਾਲੀ ਸਰਕਾਰ ਨੇ ਮਤਰੇਆ ਸਲੂਕ ਕੀਤਾ ਹੈ, ਗਰੀਬਾਂ ਦੇ ਹੱਕਾਂ ਨੂੰ ਖਤਮ ਕੀਤਾ ਹੈ। ਮਨਰੇਗਾ ਵਰਕਰਾਂ ਦਾ ਰੁਜ਼ਗਾਰ ਖੋਹਿਆ ਹੈ ਤੇ ਕੰਮ ਕਰਵਾ ਕੇ ਕੇਂਦਰ ਸਰਕਾਰ ਤੋਂ ਆਏ ਪੈਸੇ ਵੀ ਲੋਕਾਂ ਨੂੰ ਨਹੀਂ ਦਿੱਤੇ ਗਏ। ਰਾਜ ਅੰਦਰ 160 ਸਰਕਾਰੀ ਸਕੂਲ ਬੰਦ ਕੀਤੇ ਗਏ ਹਨ ਜਿੱਥੇ ਦਲਿਤਾਂ ਦੇ ਬੱਚੇ ਹੀ ਪੜਦੇ ਸੀ। ਸ਼ਗਨ ਸਕੀਮ ਅਤੇ ਪੈਨਸ਼ਨ ਵਿੱਚ ਵਾਧਾ ਨਾ ਕਰਕੇ ਗਰੀਬ ਦਲਿਤ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ। ਅਰਜੁਨ ਬਾਦਲ ਨੇ ਇਨਾਂ ਦਲਿਤ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾਂ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜਿਲਾ ਪ੍ਰਧਾਨ ਰਜਿੰਦਰ ਸਿੰਘ ਦਹੀਆ, ਸਰਬਜੀਤ ਸਰਬਾ, ਚੇਤਾ ਸਿੰਘ ਪੰਚ, ਗੋਬਿੰਦ ਸਿੰਘ ਪੰਚ, ਠਾਕਰ ਸਿੰਘ, ਚੰਦ ਸਿੰਘ ਬਿਹਾਰੀ, ਗੁਰਮੀਤ ਕੌਰ, ਬਲਜੀਤ ਕੌਰ, ਮੱਲ ਸਿੰਘ ਫੌਜੀ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply