ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਸਿੱਖ ਸੰਗਤਾਂ ਦੀ ਮੰਗ ਤੇ ਸਿੱਖ ਸੁਸਾਇਟੀ ਔਕਲੈਂਡ ਵੱਲੋਂ ਸਿੱਖ ਧਰਮ ਦੇ ਉਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਆਪਣੇ ਜਥੇ ਸਮੇਤ ਸ਼ੁਕਰਵਾਰ ਦੀ ਰਾਤ ਨੂੰ ਨਿਊਜੀਲੈਂਡ ਵਿਖੇ ਪਹੁੰਚ ਗਏ ਹਨ । ਇਥੇ ਗੁਰਦੁਆਰਾ ਸਾਹਿਬ ਸੀ੍ਰ ਦਸਮੇਸ਼ ਦਰਬਾਰ ਔਕਲੈਂਡ ਅਤੇ ਹੋਰ ਗੁਰੁ ਘਰਾਂ ਵਿਚ ਰੋਜ਼ਾਨਾ ਧਾਰਮਿਕ ਦੀਵਾਨ ਸਜਾਇਆ ਕਰਨਗੇ । ਪੰਥਕ ਜਥੇਬੰਦੀਆਂ ਵਲੋਂ ਸੰਤ ਦਾਦੂਵਾਲ ਦਾ ਵਿਸ਼ੇਸ਼ ਸਨਮਾਨ ਸਿੱਖ ਜਗਤ ਵਿਚ ਹੋ ਰਿਹਾ ਹੈ, ਹੁਣ ਤੱਕ ਕਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਵਿਸ਼ੇਸ਼ ਤੌਰ ‘ਤੇ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਜਾ ਚੁੱਕਿਆ ਹੈ। ਗੁਰਦੁਆਰਾ ਸਾਹਿਬ ਸੀ੍ਰ ਦਸਮੇਸ਼ ਦਰਬਾਰ ਔਕਲੈਂਡ ਦੀਆਂ ਸੰਗਤਾਂ ਨੇ ਪੂਰਨ ਉਤਸ਼ਾਹ ਨਾਲ ਜਥੇ ਦਾ ਸਵਾਗਤ ਕਰਦਿਆਂ ਉਨਾਂ ਨੂੰ ਜੀ ਆਇਆ ਕਿਹਾ ਜਿਨਾਂ ਵਿਚ ਮਨਜੀਤ ਸਿੰਘ ਬਾਠ, ਰੇਸ਼ਮ ਸਿੰਘ ਪ੍ਰਧਾਨ, ਸੂਬੇਦਾਰ ਗੁਰਮੀਤ ਸਿੰਘ ਧਾਲੀਵਾਲ, ਹਰਮੰਦਰ ਸਿੰਘ ਬਰਾੜ, ਭਾਈ ਹਰਜਿੰਦਰ ਸਿੰਘ, ਹਰਦੀਪ ਸਿੰਘ ਬਸਰਾ, ਮਨਦੀਪ ਸਿੰਘ ਬਰਾੜ, ਬਲਜਿੰਦਰ ਸਿੰਘ ਪੰਨੂੰ, ਸਤਿੰਦਰਜੀਤ ਸਿੰਘ, ਜਗਬੀਰ ਸਿੰਘ ਲਿੱਧੜ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …