Tuesday, April 28, 2026

ਬਿਜਲੀ ਬੋਰਡ ਵੱਲੋਂ ਬਿਜਲੀ ਚੋਰੀ ਕਰਨ ਵਾਲੀ ਫਰਮ ਨੂੰ 35 ਲੱਖ ਦਾ ਜੁਰਮਾਨਾ

ਸੰਦੌੜ, 9 ਜਨਵਰੀ (ਹਰਮਿੰਦਰ ਸਿੰਘ ਭੱਟ) -ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਬੇਸੱਕ ਪੰਜਾਬ ਸਰਕਾਰ ਦੇ ਆਲਾ ਵਿਭਾਗ ਕੋਲੋਂ ਕਰੋੜਾਂ ਰੁਪਏ ਲੈਣੇ ਹਨ ਪਰ ਇਸ ਕੜੀ ਤਹਿਤ ਪ੍ਰਾਈਵੇਟ ਫਰਮਾਂ ਵੀ ਲੈਣਦਾਰੀਆਂ ਵਿੱਚ ਕਿਸੇ ਕੀਮਤ ਤੇ ਘੱਟ ਨਹੀਂ ।ਇਸੇ ਤਰਜ ਤੇ ਨਜ਼ਦੀਕੀ ਪਿੰਡ ਕੁਠਾਲਾ ਵਿਖੇ ਸਥਿਤ ਠੰਢੇ ਦੁੱਧ ਦਾ ਕਾਰੋਬਾਰ ਕਰਨ ਵਾਲੀ ਇੱਕ ਫਰਮ ‘ਤੇ ਐਕਸ਼ੀਅਨ ਇਨਫੋਰਸਮੈਂਟ ਵੱਲੋਂ ਆਪਣੀ ਟੀਮ ਸਮੇਤ ਛਾਪੇਮਾਰੀ ਕਰਨ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਮਾਹਮਦਪੁਰ ਵੱਲੋਂ ਸਥਾਪਿਤ ਸੰਧੂ ਗਰਾਮ ਉਦਯੋਗ ਸੰਮਤੀ ਜੋ ਕਿ ਠੰਢੇ ਦੁੱਧ ਨਾਲ ਸਬੰਧਤ ਯੂਨਿਟ ਹੈ, ਵਿਖੇ ਐਕਸ਼ੀਅਨ ਬਸੰਤ ਕੁਮਾਰ ਜਿੰਦਲ ਵੱਲੋਂ ਆਪਣੀ ਟੀਮ ਸਮੇਤ ਛਾਪਾਮਾਰੀ ਕਰਕੇ ਉਕਤ ਯੂਨਿਟ ਨੂੰ ਬਿਜਲੀ ਚੋਰੀ ਕਰਨ ਬਦਲੇ 29,11,685 ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦੋਂ ਕਿ 4,60,000 ਰੁਪਏ ਕੰਪਾਊਂਡ ਚਾਰਜਿਜ਼ ਵੱਜੋਂ ਵੱਖਰੇ ਲਗਾਏ ਗਏ ਹਨ।ਐਕਸ਼ੀਅਨ ਅਨੁਸਾਰ ਉਨਾਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਛਾਪਾ ਮਾਰਿਆ ਸੀ ਅਤੇ ਵੱਡੀ ਚੋਰੀ ਦਾ ਪਰਦਾ ਫਾਸ਼ ਕੀਤਾ ਹੈ।ਦੱਸਣਯੋਗ ਹੈ ਕਿ ਬਿਜਲੀ ਬੋਰਡ ਜੋ ਕਿ ਹਰ ਸਾਲ ਘਾਟੇ ‘ਚ ਜਾਣ ਵਾਲਾ ਅਦਾਰਾ ਹੈ, ਦਾ ਪੂਰਾ ਸਟਾਫ ਆਮ ਘਰਾਂ ‘ਚ ਅਕਸਰ ਛਾਪੇਮਾਰੀ ਕਰਦਾ ਰਹਿੰਦਾ ਹੈ ਪਰ ਇਸ ਤਰਾਂ ਦੀ ਵੱਡੀਆਂ ਫਰਮਾਂ ਜਿੱਥੇ ਵੱਡੇ ਪੱਧਰ ‘ਤੇ ਬਿਜਲੀ ਚੋਰੀ ਕੀਤੀ ਜਾਂਦੀ ਹੈ ਅਤੇ ਉਹ ਵੀ ਕਮਰਸ਼ੀਅਲ ਰੇਟਾਂ ਵਾਲੀ, ਦੀ ਬਦੌਲਤ ਹੀ ਬਿਜਲੀ ਬੋਰਡ ਲਗਾਤਾਰ ਘਾਟੇ ਦਾ ਸ਼ਿਕਾਰ ਹੋ ਰਿਹਾ ਹੈ।ਜ਼ਰੂਰਤ ਹੈ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇਸ ਤਰਾਂ ਦੀਆਂ ਹੋਰ ਫਰਮਾਂ ‘ਤੇ ਸਿਕੰਜਾ ਕਸਣ ਦੀ ਜਿਸ ਨਾਲ ਬਿਜਲੀ ਬੋਰਡ ਦਾ ਹਰ ਸਾਲ ਦਾ ਘਾਟਾ ਕੁੱਝ ਹੱਦ ਤੱਕ ਘਟਾਇਆ ਜਾ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply