Sunday, October 6, 2024

ਮਾਘੀ ਦੀ ਰੈਲੀ ਪੰਜਾਬ ਦੇ ਇਤਿਹਾਸਕ ਕਾਂਤੀ ਲਿਆਏਗੀ- ਪ੍ਰੋ: ਬਲਜਿੰਦਰ ਕੌਰ

PPN0901201604

ਬਠਿੰਡਾ, 9 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਨੇ ਅਰਵਿੰਦ ਕੇਂਜਰੀਵਾਲ ਮੁੱਖ ਮੰਤਰੀ ਦਿੱਲੀ ਦੀ 14 ਜਨਵਰੀ 2016 ਨੂੰ ਮਾਘੀ ਤੇ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਪ੍ਰਚਾਰ ਲਈ ਮਾਨਸਾ ਵਿਧਾਨ ਸਭਾ ਦੇ ਪਿੰਡ ਜੋਗਾ ਵਿੱਚ ਨੁਕੜ ਮੀਟਿੰਗ ਕੀਤੀ ਜੋ ਕਿ ਇੱਕ ਰੈਲੀ ਦਾ ਰੂਪ ਧਾਰ ਗਈ। ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪ੍ਰੋਫੈਸਰ ਬਲਜਿੰਦਰ ਕੌਰ ਇੰਚਾਰਜ ਵੂਮੈਨ ਵਿੰਗ ਆਮ ਆਦਮੀ ਪਾਰਟੀ ਪੰਜਾਬ, ਸ਼ਹਿਨਾਜ ਹਿੰਦੋਸੰਤਾਨੀ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਨੇ ਸੰਬੋਧਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਮਿਲ ਚੁੱਕੇ ਹਨ ਅਤੇ ਇਨ੍ਹਾਂ ਦੋਹਾਂ ਨੂੰ ਹੁਣ ਇੱਕਲਾ ਆਮ ਆਦਮੀ ਪਾਰਟੀ ਦਾ ਦਿਨ ਰਾਤ ਫਿਕਰ ਸਤਾਉਦਾ ਰਹਿੰਦਾ ਹੈ। ਕਿਉਂਕਿ ਪੰਜਾਬ ਦੇ ਲੋਕ 2017 ਵਿੱਚ 117 ਦੀਆਂ 117 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਜਿੱਤ ਯਕੀਨੀ ਬਣਾਉਂਣਗੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਅਤੇ ਇਸ ਸਮੁੱਚੀ ਲੀਡਰਸ਼ਿਪ ਆਮ ਲੋਕਾਂ ਵਿੱਚੋਂ ਆਈ ਹੈ ਅਤੇ ਉਹ ਲੋਕਾਂ ਦੇ ਦੁੱਖ ਸੁੱਖ ਜਾਣਦੀ ਹੈ।ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਆਮ ਜਿਹੇ ਲੋਕਾਂ ਵਿੱਚੋਂ ਉੱਠ ਕੇ ਮੈਂਬਰ ਪਾਰਲੀਮੈਂਟ ਬਣਿਆ ਹਾਂ ਅਤੇ ਮੈਨੂੰ ਗਰੀਬ ਕਿਸਾਨ ਦੀਆਂ ਛੋਟੀਆਂ ਛੋਟੀਆਂ ਮੁਸਕਿਲਾਂ ਦਾ ਗਿਆਨ ਹੈ। ਇਸ ਲਈ ਹੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਪਾਰਲੀਮੈਂਟ ਵਿੱਚ ਸਭ ਤੋ ਵੱਧ ਲੋਕ ਮਸਲੇ ਪਾਰਲੀਮੈਂਟ ਵਿੱਚ ਚੁੱਕੇ ਹਨ ਤਾਂ ਉਹ ਭਗਵੰਤ ਮਾਨ ਨੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਪਾਰਲੀਮੈਂਟ ਸੈਸ਼ਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਜ਼ੀਰੋ ਹੈ ਅਤੇ ਪਾਰਲੀਮੈਂਟ ਦੇ ਲੋਕ ਆਪਣੇ ਮੁੱਦੇ ਉਠਾਉਣ ਲਈ ਮੈਨੂੰ ਪਹੁੰਚ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੈਂਬਰ ਪਾਰਲੀਮੈਂਟ ਵਿੱਚ ਕੀ ਭੂਮਿਕਾ ਨਿਭਾਈ ਹੈ, ਉਹ ਲੋਕਾਂ ਨੂੰ ਦੱਸਣ। ਇਸ ਸਮੇਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਜੋ ਪੀ.ਟੀ.ਸੀ ਚੈਨਲ ਹੈ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਉਹ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਅ ਰਿਹਾ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਮਾਘੀ ਦੀ ਰੈਲੀ ਪੰਜਾਬ ਦੇ ਇਤਿਹਾਸ਼ ਵਿੱਚ ਕਾਂਤੀ ਲਿਆਉਣ ਵਾਲੀ ਰੈਲੀ ਹੋਵੇਗੀ।ਇਸ ਰੈਲੀ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਵਾਜ਼ ਦਾ ਵਿਰੋਧੀ ਧਿਰਾਂ ਨੂੰ ਪਤਾ ਲੱਗ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਵਿੱਚ ਪੈਸੇ ਦੀ ਘਾਟ ਹੋਣ ਕਾਰਨ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਵਲੰਟੀਅਰ ਬੱਸਾਂ ਅਤੇ ਕਾਰਾਂ ਨਹੀਂ ਲਿਜਾ ਸਕਦੇ।ਉਹ ਆਪਣੇ ਸੀਮਿਤ ਸਾਧਨਾਂ ਰਾਹੀਂ ਰੈਲੀ ਵਿੱਚ ਪਹੁੰਚਣ ਅਤੇ ਇਸ ਰੈਲੀ ਨੂੰ ਕਾਮਯਾਬ ਕਰਨ।ਇਸ ਸਮੇਂ ਸ਼ਹਿਨਾਜ ਹਿੰਦੋਸੰਤਾਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਅਕਾਲੀ ਦਲ ਦੇ ਲੋਟੂ ਟੋਲੇ ਤੋਂ ਨਿਜ਼ਾਤ ਪਾ ਲੈਣੀ ਚਾਹੀਦੀ ਹੈ ਅਤੇ ਜਾਤ ਅਤੇ ਧਰਮ ਤੋਂ ਉਪਰ ਉੱਠ ਕੇ ਪੰਜਾਬ ਦੇ ਬਦਲਾਅ ਲਈ 2017 ਵਿੱਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ।ਉਹਨਾਂ ਇਸ ਸਮੇਂ ਦੇਸ਼ ਭਗਤੀ ਦੇ ਕਈ ਗੀਤ ਗਾਏ।ਇਸ ਸਮੇਂ ਰੋਮੀ ਭਾਟੀ ਅਬਜ਼ਰਵਰ ਬਠਿੰਡਾ ਲੋਕ ਸਭਾ ਹਲਕਾ, ਨਰਿੰਦਰਪਾਲ ਸਿੰਘ ਭਗਤਾ ਇੰਚਾਰਜ ਬਠਿੰਡਾ ਲੋਕ ਸਭਾ, ਗੁਰਲਾਭ ਸਿੰਘ ਮਾਹਲ ਇੰਚਾਰਜ ਲੀਗਲ ਸੈਲ ਬਠਿੰਡਾ ਲੋਕ ਸਭਾ, ਰਾਜਵੀਰ ਸਿੰਘ ਜੋਗਾ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ, ਦੀਪਕ ਬਾਂਸਲ ਕੈਸ਼ੀਅਰ ਆਮ ਆਦਮੀ ਪਾਰਟੀ ਪੰਜਾਬ, ਨਾਜਰ ਸਿੰਘ ਮਾਨਸ਼ਾਹੀਆ ਇੰਚਾਰਜ ਕਿਸਾਨ ਸੈਲ ਬਠਿੰਡਾ ਲੋਕ ਸਭਾ, ਸ਼ਿੰਦਰਪਾਲ ਸਿੰਘ ਧਲਿਓ ਜੋਨਲ ਇੰਚਾਰਜ ਯੂਥ ਵਿੰਗ ਆਮ ਆਦਮੀ ਪਾਰਟੀ ਬਠਿੰਡਾ, ਭੁਪਿੰਦਰ ਸਿੰਘ ਆਪ ਯੂਥ ਮਾਨਸਾ, ਇੰਦਰਜੀਤ ਸਿੰਘ ਮੁਨਸੀ ਯੂਥ ਆਗੂ, ਮਨਦੀਪ ਸਿੰਘ, ਕਮਲਦੀਪ ਸਿੰਘ ਸਿੱਧੂ, ਜਤਿੰਦਰ ਆਗਰਾ, ਰੁਲੀਆ ਸਿੰਘ ਜੀਵਨ ਸਿੰਘ ਫੌਜੀ ਐਕਸ ਸਰਵਿਸ ਵਿੰਗ ਪੰਜਾਬ ਹਾਜ਼ਰ ਸਨ।

ਤਸਵੀਰਾਂ 07 08

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply