Saturday, June 13, 2026

ਆਸਟਰੇਲੀਆ ਦੀ ਉੱਚ ਸਿੱਖਿਅਕ ਟੀਮ ਨੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ

PPN1001201605ਬਟਾਲਾ, 10 ਜਨਵਰੀ (ਨਰਿੰਦਰ ਸਿੰਘ ਬਰਨਾਲ)- ਬਟਾਲਾ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰ ਰਹੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਨੂੰ ਇੱਕ ਹੋਰ ਪ੍ਰਾਪਤ ਹੋਈ, ਜਦੋਂ ਕਿ ਆਸਟਰੇਲੀਆ ਦੀ ਇੱਕ ਉੱਚ ਪੱਧਰੀ ਸਿੱਖਿਅਕ ਟੀਮ ਨੇ ਸਕੂਲ ਦਾ ਦੌਰਾ ਕਰਕੇ ਅਪਣਾਏ ਜਾ ਰਹੇ ਤਰੀਕਿਆਂ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਟੀਮ ਦਾ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਬਦਲਾਵਾਂ ਦੇ ਬਾਰੇ ਵਿੱਚ ਸਕੂਲ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਇਸ 11 ਮੈਂਬਰੀ ਆਸਟਰੇਲੀਆ ਦੀ ਉੱਚ ਪੱਧਰੀ ਸਿੱਖਿਅਕ ਟੀਮ ਨੇ ਸਿੱਖਿਆ ਦੇ ਖੇਤਰ ਅਤੇ ਹੋਰ ਵੀ ਉੱਚ ਤਕਨੀਕ ਮੁਹੱਈਆ ਕਰਵਾਉਣ ਦੇ ਉਦੇਸ਼ ਤੋਂ ਸਕੂਲ ਦਾ ਇੱਕ ਦਿਨਾ ਦੌਰਾ ਕੀਤਾ। ਜਿਸ ਵਿੱਚ ਆਸਟਰੇਲੀਆ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਆਸਟਰੇਲੀਆ ਟੀਮ ਦੀ ਪ੍ਰਧਾਨਗੀ ਆਸਟਰੇਲੀਆ ਸੀਨੀਅਰ ਸੈਕੰਡਰੀ ਪਾਠਕ੍ਰਮ ਡਿਜ਼ਾਇਨ ਦੇ ਮੁੱਖ ਕੇਰਨ ਯੇਗਰ ਕਰ ਰਹੇ ਸਨ। ਜਿਹਨਾਂ ਨੇ ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਸੰਘਾ ਅਤੇ ਡਾਇਰੈਕਟਰ ਮਨਜੀਤ ਕੌਰ ਸੰਘਾ ਦੇ ਨਾਲ ਸਕੁਲ ਦਾ ਸਿੱਖਿਅਕ ਪ੍ਰਬੰਧਣ, ਬਿਲਡਿੰਗ, ਖੇਡ ਦਾ ਮੈਦਾਨ, ਸਵੀਮਿੰਗ ਪੂਲ ਅਤੇ ਸੂਟਿੰਸ ਰੇਂਜ ਦਾ ਵੀ ਦੌਰਾ ਕਰਕੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਪ੍ਰਬੰਧਣ ਸੰਮਤੀ ਵੱਲੋਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਵਿਭਿੰਨ ਸੁਵਿਧਾਵਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ। ਇਸ ਉੱਚ ਆਸਟਰੇਲੀਆ ਟੀਮ ਨੇ ਇੱਕ ਪਾਸੇ ਇੱਥੋਂ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਤੋਂ ਇੰਟਰੈਕਸ਼ਨ ਕਰਕੇ ਸਿੱਖਿਅਕ ਪ੍ਰਣਾਲੀ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਵੀ ਪ੍ਰਾਪਤ ਕੀਤੀ। ਪ੍ਰਿੰਸੀਪਲ ਸੋਨੀ ਨੇ ਟੀਮ ਨੂੰ ਦੱਸਿਆ ਕਿ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਜ਼ਿਲਾ ਗੁਰਦਾਸਪੁਰ ਵਿੱਚ ਸਿਰਫ਼ ਇੱਕ ਇਸ ਤਰਾਂ ਦਾ ਸਕੂਲ ਹੈ ਜੋ ਕਿ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ। ਯਾਦ ਰਹੇ ਕਿ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਇੱਕ ਸਿਰਫ਼ ਇਸ ਤਰਾਂ ਦਾ ਸਕੂਲ ਹੈ ਇੱਥੋਂ ਦੇ ਦਸਵੀਂਪਾਸ ਵਿਦਿਆਰਥੀਆਂ ਨੂੰ ਆਈਲੈਟਸ ਕਰਨ ਤੋਂ ਬਿਨਾਂ ਆਸਟਰੇਲੀਆ ਜਾਣ ਦੀ ਇਜਾਜ਼ਤ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply