ਸੰਦੌੜ, 10 ਜਨਵਰੀ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਦੀ ਸਿਰਮੌਰ ਸਵੈ-ਸੇਵੀ ਸੰਗਠਨ ਅਜ਼ਾਦ ਫਾਉਂਡੇਸ਼ਨ ਟਰੱਸਟ (ਰਜਿ.) ਦੇ ਸਥਾਨਕ ਮੁੱਖ ਦਫਤਰ ਵਿਖੇ ਡਾਇਰੈਕਟਰ, ਸਮਾਜਿਕ ਸੁਰੱਖਿਆ ਪੰਜਾਬ ਦੇ ਹੁਕਮਾਂ ਤਹਿਤ ਅੱਜ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜਿਲਾ ਸੰਗਰੂਰ ਵਲੋਂ ਵਿਭਾਗੀ ਦੌਰਾ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਅਫਸਰ ਮੈਡਮ ਸ਼ੇਰਗਿੱਲ ਵਲੋਂ ਸੰਗਠਨ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸਮਾਜ ਭਲਾਈ ਦੇ ਪ੍ਰੋਜੈਕਟਾਂ ਦੀ ਪੜਤਾਲ ਕੀਤੀ ਗਈ। ਇਸ ਮੌਕੇ ਮੈਡਮ ਸ਼ੇਰਗਿੱਲ ਦਾ ਅਜ਼ਾਦ ਫਾਉਂਡੇਸ਼ਨ ਦੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਅਜ਼ਾਦ ਫਾਉਂਡੇਸ਼ਨ ਵਲੋਂ ਮੈਡਮ ਸ਼ੇਰਗਿਲ ਨੂੰ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ, ਜਿਸ ਵਿੱਚ ਸੰਗਠਨ ਵਲੋਂ ਮੰਗ ਕੀਤੀ ਗਈ ਕਿ ਮਾਲੇਰਕੋਟਲਾ ਖੇਤਰ ਵਿੱਚ ‘ਸਰਕਾਰੀ ਕਿੱਤਾ-ਮੁੱਖੀ ਟ੍ਰੇਨਿੰਗ ਅਦਾਰੇ’ ਦੀ ਸਥਾਪਨਾ ਕੀਤੀ ਜਾਵੇ ਤਾਂ ਕਿ ਰੋਜ਼ਗਾਰ ਦੇ ਮੌਕਿਆਂ ਵਾਸਤੇ ਸਮਾਜ ਦੇ ਪਛੜੇ ਵਰਗ ਨਾਲ ਸਬੰਧਤ ਨੌਜਵਾਨਾਂ ਅਤੇ ਖਾਸਕਰ ਅੋਰਤਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਜ਼ਾਦ ਫਾਉਂਡੇਸ਼ਨ ਦੇ ਚੇਅਰਮੈਨ ਡਾ.ਮਜੀਦ ਅਜਾਦ ਨੇ ਕਿਹਾ ਕਿ ਅਜਾਦ ਭਾਰਤ ਵਿੱਚ ਮੁਸਲਿਮ ਅਤੇ ਦਲਿਤ ਸਮਾਜ ਦੇ ਵਿਕਾਸ ਪੱਖੋਂ ਰੋਜਗਾਰ, ਸਿੱਖਿਆ ਖੇਤਰ ਵਿੱਚ ਮੁੱਖ ਧਾਰਾ ਨਾਲੋਂ ਕਾਫੀ ਪਿੱਛੇ ਰਹਿਣ ਦਾ ਕਾਰਣ ਸਮਾਨ ਮੌਕੇ ਨਾ ਮਿਲਣਾ ਹੈ, ਸਮੇਂ ਦੀਆਂ ਸਰਕਾਰਾਂ ਵਲੋਂ ਇਸ ਦਿਸ਼ਾ ਵਿੱਚ ਧਿਆਨ ਨਾ ਦੇਣਾ ਜਿਮੇਵਾਰ ਹੈ। ਇਸ ਲਈ ਅਜਾਦ ਫਾਉਂਡੇਸ਼ਨ ਨੇ ਮੰਗ ਕੀਤੀ ਹੈ, ਕਿ ਸਿਖਿਆ, ਸਮਾਜਿਕ ਸੁਰਖਿਆ, ਸਿਹਤ ਆਦਿ ਦੇ ਜਨਤਕ ਖੇਤਰਾਂ ਲਈ ਜਾਰੀ ਬਜਟ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਪੱਛੜੇ ਅਤੇ ਕਮਜੋਰ ਵਰਗਾਂ ਦੀ ਸਮਾਨ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਉਂਡੇਸ਼ਨ ਦੇ ਵਿੱਤ ਸਕੱਤਰ ਸਿਰਾਜ ਅਨਵਰ, ਜਨਰਲ ਸਕੱਤਰ ਮੁਹੰਮਦ ਸਾਜਿਦ ਬਿੰਜੋਕੀ, ਵਾਇਸ ਚੇਅਰਮੈਨ ਅਸਲਮ ਨਾਜ, ਮੈਂਬਰ ਅਮਜਦ ਵਿਲੋਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media