ਅੰਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਸੁਪਰਡੈਂਟ ਸ: ਜਸਵੰਤ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਕੁਲਵੰਤ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ, ਜੋਸ਼ੀ ਪੁਰਾ ਸਾਹਮਣੇ ਖ਼ਾਲਸਾ ਕਾਲਜ ਫਾਰ ਵੋਮੈਨ ਵਿਖੇ ਕਰਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਸਿਆਸੀ ਅਤੇ ਸਮਾਜਸੇਵੀ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਈ ਗੁਰਮੁਖ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਵੈਰਾਗਮਈ ਕੀਰਤਨ ਸਰਵਣ ਕਰਾਇਆ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਸ: ਮਜੀਠੀਆ ਦੇ ੳਐਸਡੀ ਮੇਜਰ ਸ਼ਿਵੀ, ਕਰਨਲ ਸੰਤੋਖ ਸਿੰਘ, ਸ: ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਡਿਪਟੀ ਮੇਅਰ ਅਵਿਨਾਸ਼ ਜੌਲੀ, ਗੁਰਮੇਹਰ ਸਿੰਘ ਪ੍ਰੀਤ, ਐਸਐਚਓ ਸੁਖਵਿੰਦਰ ਸਿੰਘ, ਬਾਬਾ ਚਰਨ ਸਿੰਘ, ਡਾ: ਜਤਿੰਦਰ ਸਿੰਘ ਕੋਟ ਖ਼ਾਲਸਾ, ਕੈਪਟਨ ਸੁਖਦੇਵ ਸਿੰਘ ਮੁਗੋਸੋਹੀ, ਸਰਪੰਚ ਜਸਵੰਤ ਸਿੰਘ ਮੁਗੋਸੋਹੀ, ਸ: ਦਾਰਾ ਸਿੰਘ ਭੀਲੋਵਾਲ, ਸਰਪੰਚ ਨਿਰਲੇਪ ਸਿੰਘ ਰੰਧਾਵਾ ਖੋਸ਼ੀਪੁਰ, ਸਮਿੰਦਰ ਸਿੰਘ ਸੁਪਰਡੈਂਟ , ਭਗਵੰਤ ਸਿੰਘ ਸਿਆਲਕਾ, ਸੁਖਦੀਪ ਸਿੰਘ ਸਿੱਧੂ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਸਲਵੰਤ ਸਿੰਘ ਸੇਠ, ਬਲਰਾਜ ਸਿੰਘ, ਕੈਪਟਨ ਏਪੀਐਸ ਰੰਧਾਵਾ, ਰਵੀ ਸਹੋਤਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਹਰੀਆਂ, ਮੱਖਣ ਸਿੰਘ ਹਰੀਆਂ, ਸਿਮਰਨਜੀਤ ਸਿੰਘ, ਮਨਜੋਤ ਸਿੰਘ ਕਲਸੀ ਅਤੇ ਪਟਵਾਰੀ ਹਰਦੇਵ ਸਿੰਘ ਗੁੰਮਟਾਲਾ ਆਦਿ ਆਗੂ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media