Saturday, September 26, 2026

11 ਤੇੇ 12 ਜਨਵਰੀ ਨੂੰ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ‘ਚ ਨੀਲੇ ਕਾਰਡ ਹੋਲਡਰਾਂ ਦੇ ਬਣਨਗੇ ਸਮਾਰਟ ਕਾਰਡ

ਪਠਾਨਕੋਟ, 10 ਜਨਵਰੀ (ਪ.ਪ)- ਪੰਜਾਬ ਸਰਕਾਰ ਦੀਆ ਹਦਾਇਤਾਂ ਦੇ ਅਨੁਸਾਰ ਨੀਲੇ ਕਾਰਡ ਹੋਲਡਰਾਂ ਦੇ ਸਮਾਰਟ ਕਾਰਡ ਬਣਾਏ ਜਾ ਰਹੇ ਹਨ। ਜਿਸ ਦੇ ਅਧੀਨ ਸਪੈਸ਼ਲ ਦੋ ਦਿਨ 11 ਅਤੇ 12 ਜਨਵਰੀ ਨੂੰ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ਵਿਖੇ ਨੀਲੇ ਕਾਰਡ ਹੋਲਡਰਾਂ ਦੇ ਸਮਾਰਟ ਕਾਰਡ ਬਣਾਏ ਜਾਣਗੇ। ਇਹ ਜਾਣਕਾਰੀ ਨਗਰ ਨਿਗਮ ਪਠਾਨਕੋਟ ਦੇ ਕਮਿਸਨਰ ਕੇ. ਐਸ. ਰਾਜ ਨੇ ਦਿੱਤੀ।ਉਨ੍ਹਾਂ ਨੀਲੇ ਕਾਰਡ ਹੋਲਡਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਪਰੋਕਤ ਦੋ ਦਿਨਾਂ ਦੋਰਾਨ ਹਾਜਰ ਹੋ ਕੇ ਆਪਣੇ ਸਮਾਰਟ ਕਾਰਡ ਬਣਾ ਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਸਾਰੇ ਵਾਰਡਾਂ ਦੇ ਕੌਂਸਲਰਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਰਡਾਂ ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਇਸ ਸਕੀਮ ਤੋਂ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦਾ ਮੁਖੀ ਸਮਾਰਟ ਕਾਰਡ ਬਣਾਉਣ ਲਈ ਆਪਣਾ ਅਧਾਰ ਕਾਰਡ ਵੀ ਨਾਲ ਜਰੂਰ ਲੈ ਕੇ ਆਵੇ ਤਾਂ ਜੋ ਸਮਾਰਟ ਕਾਰਡ ਬਣਾਉਣ ਵਿੱਚ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply