Sunday, April 12, 2026

ਰਾਧੇ ਸ਼ਾਮ ਕੂਸ਼ਟ ਆਸ਼ਰਮ ਬਿਆਸ ਕੂਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਨੂੰ ਕੰਬਲ ਤੇ ਸ਼ਾਲ ਵੰਡੇ

PPN1001201629

ਅੰਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ ਸੱਗੂ)- ਫਰੈਂਡਜ ਕਲੱਬ ਅੰਮ੍ਰਿਤਸਰ ਵਲੋਂ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਰਾਧੇ ਸ਼ਾਮ ਕੂਸ਼ਟ ਆਸ਼ਰਮ ਬਿਆਸ ਜਾ ਕੇ ਕੂਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਨੂੰ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿੱਚ ਕੰਬਲ ਤੇ ਗਰਮ ਸ਼ਾਲਾਂ ਵੰਡੀਆਂ ਗਈਆਂ।ਜਿਸ ਵਿੱਚ ਰਕੇਸ਼ ਕੁਮਾਰ ਪੋਪਲੀ ਐਸਡੀਐਮ ਬਾਬਾ ਬਕਾਲਾ ਤੇ ਉਨ੍ਹਾਂ ਦੇ ਨਾਲ ਪਟਵਾਰੀ ਰਨਜੀਤ ਵਿੱਚ ਵੀ ਕੂਸ਼ਟ ਆਸ਼ਰਮ ਪਹੁੰਚੇ।ਐਸ.ਡੀ.ਐਮ ਰਕੇਸ਼ ਕੁਮਾਰ ਪੋਪਲੀ ਨੇ ਕਲੱਬ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ ।ਉਨ੍ਹਾਂ ਕਿਹਾ ਕਿ ਕੂਸ਼ਟ ਆਸ਼ਰਮ ਦੇ ਲੋਕਾਂ ਨੂੰ ਹੋ ਜੋ ਵੀ ਮੁਸ਼ਕਿਲਾਂ ਆ ਰਹੀਆਂ ਹਨ ਪਹਿਲ ਦੇ ਅਧਾਰ ‘ਤੇ ਹੱਲ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਇਸੇ ਤਰਾਂ ਹੀ ਅੱਗੇ ਵੀ ਲੋੜਵੰਦ ਲੋਕਾਂ ਦੀ ਸੇਵਾ ਜਾਰੀ ਰਹੇਗੀ।ਰਾਧੇ ਸ਼ਾਮ ਕੂਸ਼ਟ ਆਸ਼ਰਮ ਦੇ ਪ੍ਰਧਾਨ ਗੋਪਾਲ ਨੂੰ ਐਸ.ਡੀ.ਐਮ ਰਕੇਸ਼ ਕੁਮਾਰ ਪੋਪਲੀ ਤੇ ਪ੍ਰਧਾਨ ਗਿਨੀ ਭਾਟੀਆ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਸ਼ੀਸ਼ ਮਹਾਜਨ, ਬਿਟੂ ਭਾਟੀਆ, ਗੁਰਵਿੰਦਰ ਸਿੰਘ, ਵਿਨੋਦ, ਸੁਨੀਲ, ਰਾਜ ਕਿਸ਼ੋਰ, ਲਖਵਿੰਦਰ ਸਿੰਘ ਆਦਿ ਹਾਜਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply