Monday, July 8, 2024

ਧੀਆਂ ਦੀ ਲੋਹੜੀ ਮਨਾਉਣਾ ਸਲਾਘਾਯੋਗ ਉਪਰਾਲਾ

ਸਮਾਜ ਅੰਦਰ ਹੋ ਰਹੀ ”ਭਰੂਣ ਹੱਤਿਆ”ਦਾ ਰੁਝਾਨ ਕਦੋਂ ਖਤਮ ਹੋਵੇਗਾ- ਤਰਸੇਮ ਮਹਿਤੋ

PPN1101201610

ਸੰਦੌੜ, 11 ਜਨਵਰੀ (ਹਰਮਿੰਦਰ ਸਿੰਘ ਭੱਟ)- ਅੱਜ ਦੇ ਵਿਗਿਆਨਕ, ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿੱਚ ਮਨੁੱਖ ਬੇਸੱਕ ਤਰੱਕੀ ਕਰ ਰਿਹਾ ਹੈਪਰ ਮਰਦ ਪ੍ਰਧਾਨ ਦੇ ਸਮਾਜ ਅੰਦਰ ਅੋਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਦਾਂ ਹੈ।ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਤਾੜੇ ਗਰੀਬ ਬੱਚਿਆਂ ਦੀ ਹਮਦਰਦ ਸੀ੍ਰਮਤੀ ਮਦਰ ਟਰੇਸਾ, ਅਕਾਸ਼ ਵਿੱਚ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ, ਰਾਸਟਰਪਤੀ ਦੇ ਅਹੁੱਦੇ ਤੇ ਬਿਰਾਨਮਾਨ ਰਹੀ ਸੀ੍ਰਮਤੀ ਪ੍ਰਤਿਭਾ ਪਾਟਿਲ, ਹਾਕੀ ਨੂੰ ਬਲੰਦੀਆਂ ਤੇ ਲਿਜਾਣ ਵਾਲੀ ਖਿਡਾਰਨ ਰਾਣੀ ਤੋਂ ਇਲਾਵਾ ਹੋਰ ਵੀ ਸਨਮਾਨਜਨਕ ਅੋਰਤਾਂ ਨੇ ਜਮੀਨ ਤੋਂ ਲੈ ਕੇ ਅਸਮਾਨ ਤੱਕ ਤਰੱਕੀ ਕਰਨ ਵਾਲੀ ਬੇਟੀ ਅੱਜ ਫਿਰ ਵਿਚਾਰੀ ਹੀ ਗਿਣੀ ਜਾ ਰਹੀ ਹੈ। ਇਸ ਤਰਾਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਲੈ ਕੇ ਨਵੇਂ ਵਰੇ ਦੀ ਆਮਦ ਤੇ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਈਏ ਇਸ ਸਾਰੇ ਵਰਤਾਰੇ ਸਬੰਧੀ ਪੰਜਾਬ ਮਾਂ ਬੋਲੀ ਦੀ ਆਪਣੀ ਅਮੋਲਕ ਲਿਖਤਾਂ ਰਾਂਹੀ ਸੇਵਾ ਨਿਭਾਅ ਰਹੇ ਉੱਘੇ ਲੇਖਕ ਤਰਸੇਮ ਮਹਿਤੋ, ਲੇਖਕ ਬੇਅੰਤ ਬਾਜਵਾ, ਗੀਤਕਾਰ ਪ੍ਰੀਤ ਸੰਘਰੇੜੀ, ਗੀਤਕਾਰ ਲੱਖਾ ਚੂਹੜਚੱਕ, ਲੇਖਕ ਜਗਤਾਰ ਹਿਸੋਵਾਲ, ਕਹਾਣੀਕਾਰ ਕੁਲਵਿੰਦਰ ਕੌਸਲ, ਲੇਖਕ ਰਣਜੀਤ ਝੁਨੇਰ, ਲੇਖਕ ਇਕਬਾਲ ਪਾਲੀ, ਲੇਖਕ ਜਸਵੀਰ ਦੱਧਾਹੂਰ, ਲੇਖਿਕਾ ਗੁਰਜੀਤ ਕੋਰ ਬਿਸਨਗੜ੍ਹ, ਲੇਖਿਕਾ ਅਮਨਦੀਪ ਕੋਰ ਜਲਵਾਣਾ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਇੱਕ ਸਾਹਿਤਕ ਸਮਾਗਮ ਦੌਰਾਨ ਕੀਤੇ। ਉਨਾਂ ਕਿਹਾ ਕਿ ਅੰਦਰ ਫੈਲੀ ਮਾੜੀ ਕੁਰੀਤੀ ਬਾਰੇ ਕਿਹਾ ਕਿ ਭਰੂਣ ਹੱਤਿਆ ਇੱਕ ਮਾੜਾ ਰੁਝਾਨ ਹੈ ।ਇਹ ਰੁਝਾਨ ਜਿਆਦਾ ਪੜ੍ਹੇ ਲਿਖੇ ਲੋਕਾਂ ਵਿੱਚ ਕਿਤੇ ਜਿਆਦਾ ਹੈ ਕਿਉਕਿ ਉਹ ਸਿਰਫ ਬੇਟੇੱ ਤੱਕ ਹੀ ਸੀਮਤ ਰਹਿ ਜਾਂਦੇ ਹਨ।ਦੂਜੇ ਪਾਸੇ ਗਰੀਬ ਵਰਗ ਦੇ ਲੋਕਾਂ ਵਿੱਚ ਗਰੀਬੀ ਹੋਣ ਕਾਰਣ ਉਹਨਾਂ ਨੂੰ ਅੱਜ ਪੰਜਾਬ ਅੰਦਰ ਹੋ ਰਹੇ ਅਲਟਾਸਾਊਂਡ ਦਾ ਖਰਚ ਹੀ ਕਰਨਾ ਔਖਾ ਹੈ।ਉਹਨਾਂ ਕਿਹਾ ਕਿ ਪੰਜਾਬ ਅੰਦਰ ਸਮਾਜਿਕ ਜੱਥੇਬੰਦੀਆਂ, ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਇੱਕ ਬੀੜਾ ਚੁੱਕ ਕੇ ਲਹਿਰ ਚਲਾਉਣੀ ਚਾਹੀਦੀ ਹੈ ਕਿ ਜੇਕਰ ਬੇਟੀ ਹੀ ਨਾ ਰਹੀ ਤਾਂ ਸਮਾਜ ਅੱਗੇ ਕਿੱਥੇ ਵਧੇਗਾ।ਦੇਸ਼ ਦੇ ਲੀਡਰਾਂ ਨੂੰ ਉਹਨਾਂ ਦੀ ਮਾਂ (ਬੇਟੀ) ਨੇ ਹੀ ਜਨਮ ਦੇ ਕੇ ਸਮਾਜ ਦੀ ਸਿਰਜਣਾ ਕੀਤੀ ਹੈ, ਜਿਹਨਾਂ ਨੇ ਅੱਜ ਤੱਕ ਭਰੂਣ ਹੱਤਿਆ ਕਰਨ ਵਾਲੇ ਮਾੜੇ ਅਨਸਰਾਂ ਤੇ ਕਾਨੂੰਨ ਦਾ ਸਿਕੰਜਾ ਨਹੀ ਕਸਿਆ।ਵਰਨਣਯੋਗ ਹੈ ਕਿ ਜੇਕਰ ਪੰਜਾਬ ਅੰਦਰ 2011 ਦੇ ਲਿੰਗ ਅਨੁਪਾਤ ਦੇ ਡਿਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿਛੇ 798 ਲੜਕੀਆਂ ਹਨ।ਪਰ ਅੱਜ ਪੰਜਾਬ ਅੰਦਰ 1135 ਅਲਰਾਸਾਊੂਂਡ ਮਸ਼ੀਨਾਂ ਨੂੰ ਸਰਕਾਰ ਨੇ ਮਨਜੂਰੀ ਦਿੱਤੀ ਹੋਈ ਹੈ ਜਿਸ ਨਾਲ ਜਿਆਦਾ ਭਰੂਣ ਹੱਤਿਆ ਜਾਂ ਗਰਭ ਗਿਰਾਉਣ ਦੇ ਆਸਾਰ ਬਣੇ ਹਨ।ਕੀ ਬੇਟੀ ਬਚਾਉ,ਬੇਟੀ ਪੜਾਉ ਦਾ ਸੁਪਨਾ ਸਾਕਾਰ ਹੋਵੇਗਾ।ਅੱਜ ਬਾਬਾ ਨਾਨਕ ਨੂੰ ਇਹ ਬੇਟੀਆਂ ਪੁਛਦੀਆ ਹਨ ਕਿ ”ਜਿਤੁ ਜੰਮੇ ਰਾਜਾਨੁ” ਦੇ ਹੁਕਮ ਅਨੁਸਾਰ ਸਾਡੇ ਨਾਲ ਮਰਦ ਪ੍ਰਧਾਨ ਸਾਨੂੰ ਜਨਮ ਸਮੇਂ ਹੀ ਕੂੜੇ ਵਿੱਚ ਸੁੱਟ ਦਿੰਦਾ ਹੈ ਇਹ ਰੁਝਾਨ ਕਦੋਂ ਖਤਮ ਹੋਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply