Monday, July 8, 2024

ਮਜੀਠੀਆ ਨੇ ਚਵਿੰਡਾ ਦੇਵੀ ਵਿਖੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ 145 ਸਾਈਕਲ ਵੰਡੇ

PPN1101201621

ਚਵਿੰਡਾ ਦੇਵੀ, 11 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚਵਿੰਡਾ ਦੇਵੀ ਵਿਖੇ 145 ਵਿਦਿਆਰਥਣਾਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਸਾਈਕਲ ਵੰਡਣ ਦੀ ਰਸਮ ਅਦਾ ਕੀਤੀ।
ਸਮਾਗਮ ਦੌਰਾਨ ਉਹਨਾਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੀ ਲੋੜ ‘ਤੇ ਜੋਰ ਦਿਤਾ ਤੇ ਰਲ ਮਿਲ ਕੇ ਵਿਕਾਸ ਅਤੇ ਤਰਕੀ ਲਈ ਕੰਮ ਕਰਨ ਦਾ ਸਦਾ ਦਿਤਾ। ਉੲਨਾਂ ਲੜਕੀਆਂ ਦੀ ਸਿਖਿਆ ਵਲ ਵਧੇਰੇ ਧਿਆਨ ਦੇਣ ਦੀ ਗਲ ਕਰਦਿਆਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਪਿਛਾਂਹ ਨਹੀਂ ਹਨ, ਸਗੋਂ ਨਿੱਤ ਨਵੀਆਂ ਪੁਲਾਂਘਾਂ ਪੁੱਟਦੀਆਂ ਹੋਈਆਂ ਅੱਗੇ ਨਿਕਲ ਰਹੀਆਂ ਹਨ। ਉਹਨਾਂ ਵਿਦਿਆਰਥਣਾਂ ਨੂੰ ਪੜਾਈ ਦੇ ਉਦੇਸ਼ ਸੰਬੰਧੀ ਕਿਹਾ ਕਿ ਉਹ ਆਪਣਾ ਉਦੇਸ਼ ਸਮਾਜ ਭਲਾਈ ਵਲ ਸੇਧਤ ਕਰਨ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਪ੍ਰਤੀ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ। ਉਹਨਾਂ ਦਸਿਆ ਕਿ ਚਵਿੰਡਾ ਦੇਵੀ ਦੀਆਂ ਗਲੀਆਂ ਨਾਲੀਆਂ ਅਤੇ ਕੰਕਰੀਟ ਨਾਲ ਪਕੇ ਕਰਨ ਲਈ ਅਸਟੀਮੇਟ ਲਗਾਇਆ ਜਾ ਚੁਕਾ ਹੈ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ, ਡਾ: ਨਿਹਾਲ ਸਿੰਘ ਯੂਐਸਏ, ਪ੍ਰੋ: ਸਰਚਾਂਦ ਸਿੰਘ, ਪ੍ਰਿੰਸੀਪਲ ਕੁਲਦੀਪ ਕੁਮਾਰ, ਬਲਵਿੰਦਰ ਸਿੰਘ ਬਲੋਵਾਲੀ, ਸਰਪੰਚ ਗੰਗਾ ਸਿੰਘ, ਪ੍ਰਵੀਨ ਕੁਮਾਰ, ਨਿਰਮਲ ਸਿੰਘ, ਸੁਭਾਸ਼, ਪਵਨ ਕੁਮਾਰ, ਸਵਰਨ ਸਿੰਘ ਮੁਨੀਮ, ਅਜੈ ਕੁਮਾਰ ਗੋਲਡੀ, ਭੁਪਿੰਦਰ ਸਿੰਘ ਬਿਟੂ, ਗਬਚਰਨ ਸਿੰਘਬਾਊ, ਮਹਿੰਦਰ ਸਿੰਘ ਕਲਸੀ, ਪ੍ਰਗਟ ਮਸੀਹ, ਬਲਵਿੰਦਰ ਸਿੰਘ ਪਹਿਲਵਾਨ, ਡਾ: ਭੁਪਿੰਦਰ ਗਿਲ, ਕਿਰਪਾਲ ਸਿੰਘ ਰਾਮਦਿਵਾਲੀ, ਅਮਰੀਕ ਸਿੰਘ ਢਡੇ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਪਤਵੰਤੇ ਸਜਣ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply